ਲਖੀਮਪੁਰ ਖੀਰੀ- ਕੋਤਵਾਲੀ ਖੇਤਰ ਦੇ ਪਿੰਡ ਸ਼ੰਕਰਪੁਰ ਛਾਉਣੀ 'ਚ ਇਕ ਸ਼ਰਾਬੀ ਬਾਪ ਨੇ 8 ਸਾਲ ਦੀ ਬੇਟੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਦੂਜੇ ਦਿਨ ਇਲਾਜ ਦੌਰਾਨ ਮੌਤ ਹੋ ਗਈ। ਬਾਅਦ 'ਚ ਪੁਲਸ ਨੂੰ ਆਉਂਦਾ ਦੇਖ ਕੇ ਉਹ ਫਰਾਰ ਹੋ ਗਿਆ। ਇਸ ਮਾਮਲੇ 'ਚ ਅਜੇ ਰਿਪੋਰਟ ਦਰਜ ਨਹੀਂ ਹੋਈ ਹੈ। ਪਿੰਡ ਸ਼ੰਕਰਪੁਰ ਛਾਉਣੀ ਦੇ ਰਾਮਲੜੈਤੇ ਉਰਫ ਮਜੀਰਾ ਅਤੇ ਉਸ ਦੀ ਪਤਨੀ ਰੂਬੀ ਦੀਆਂ 2 ਬੇਟੀਆਂ ਰਾਣੀ (8), ਗੁੜੀਆ (3) ਅਤੇ ਇਕ ਸਾਲ ਦਾ ਬੇਟਾ ਹੈ। ਰਾਮਲੜੈਤ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਚੱਲਾ ਰਿਹਾ ਸੀ। ਦੋਸ਼ ਹੈ ਕਿ ਉਹ ਸ਼ਰਾਬ ਪੀ ਕੇ ਅਕਸਰ ਘਰ 'ਤੇ ਲੜਾਈ-ਝਗੜਾ ਕਰਦਾ ਸੀ ਅਤੇ ਅਕਸਰ ਬੱਚਿਆਂ ਨੂੰ ਕੁੱਟਦਾ ਸੀ।
ਪੁਲਸ ਅਨੁਸਾਰ ਮਜੀਰਾ ਨੇ ਬੁੱਧਵਾਰ ਦੀ ਰਾਤ 8 ਸਾਲ ਦੀ ਬੇਟੀ ਰਾਣੀ ਨੂੰ ਬਿਨਾਂ ਦੱਸੇ ਪਿੰਡ 'ਚ ਹੋ ਰਹੇ ਦੁਰਗਾ ਜਾਗਰਣ 'ਚ ਜਾਣ ਕਾਰਨ ਡੰਡਿਆਂ ਨਾਲ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ, ਦੂਜੇ ਦਿਨ ਵੀਰਵਾਰ ਨੂੰ ਜਦੋਂ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਈ ਤਾਂ ਉਸ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ 'ਤੇ ਇੰਸਪੈਕਟਰ ਸੀ. ਬੀ. ਸਿੰਘ ਅਤੇ ਐੱਸ. ਐੱਸ. ਆਈ. ਰਾਮ ਸਿੰਘ ਪਵਾਰ ਵੀਰਵਾਰ ਦੀ ਸ਼ਾਮ ਕਰੀਬ 7 ਵਜੇ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਹੀ ਹੈ, ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲਾ ਹੈੱਡਕੁਆਰਟਰ ਭੇਜਿਆ ਜਾ ਰਿਹਾ ਹੈ। ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਗਰਲਫਰੈਂਡ ਦੀ ਫੋਟੋ ਚੁੰਮਨ 'ਤੇ ਵਿਦਿਆਰਥੀਆਂ ਨੇ ਦੋਸਤ ਦੀ ਕਰ ਦਿੱਤੀ ਕੁੱਟਮਾਰ
NEXT STORY