ਲੰਡਨ— ਬਚਪਨ ਤੋਂ ਲੈ ਕੇ ਜਵਾਨੀ ਤੇ ਜਵਾਨੀ ਤੋਂ ਬਾਅਦ ਬੁਢਾਪਾ ਤੱਕ ਲੋਕ ਇਸ ਸੋਚ ਵਿਚ ਬਿਤਾ ਦਿੰਦੇ ਹਨ ਕਿ ਪ੍ਰਭੂ ਦਾ ਨਾਂ ਸਿਮਰਨ ਕਰਨਾ ਹੈ ਪਰ ਸਮਾਂ ਨਹੀਂ ਹੈ। ਪਰ ਕਹਿੰਦੇ ਨੇ ਕਿ ਪਰਮਾਤਮਾ ਦਾ ਨਾਂ ਵੀ ਉਹ ਹੀ ਬੰਦਾ ਸਿਮਰਨ ਕਰ ਸਕਦਾ ਹੈ, ਜਿਸ 'ਤੇ ਉਸ ਦੀ ਨਜ਼ਰ ਸਵੱਲੀ ਹੈ। ਜਿਵੇਂ ਕਿ 19 ਮਹੀਨਿਆਂ ਦੀ ਇਸ ਬੱਚੀ ਕਿਰਪਾ ਕੌਰ 'ਤੇ ਹੋਈ ਹੈ। ਇੰਗਲੈਂਡ ਦੇ ਖਾਲਸਾ ਸਕੂਲ ਵਿਚ 19 ਮਹੀਨਿਆਂ ਦਾ ਇਹ ਬੱਚੀ ਹਾਰਮੋਨੀਅਮ ਦੀ ਤਾਨ ਦੇ ਨਾਲ ਸਤਿਨਾਮ-ਵਾਹਿਗੁਰੂ ਦਾ ਸਿਮਰਨ ਕਰਦੀ ਹੈ। ਬੱਚੇ ਤਾਂ ਉਂਝ ਵੀ ਰੱਬ ਰੂਪ ਹੁੰਦੇ ਹਨ ਤੇ ਉਨ੍ਹਾਂ ਦੇ ਮੂੰਹੋਂ ਪਰਮਾਤਮਾ ਦਾ ਨਾਂ ਸੁਣਨ ਵਾਲਾ ਵੀ ਧੰਨ-ਧੰਨ ਹੋ ਜਾਂਦਾ ਹੈ। ਕਿਰਪਾ ਕੌਰ 'ਤੇ ਪ੍ਰਮਾਤਮਾ ਦੀ ਅਨੋਖੀ ਕਿਰਪਾ ਲੱਗਦੀ ਹੈ। ਤੁਸੀਂ ਵੀ ਸੁਣੋ 19 ਮਹੀਨਿਆਂ ਦੀ ਕਿਰਪਾ ਕੌਰ ਕਿਵੇਂ ਵਾਹਿਗੁਰੂ-ਵਾਹਿਗੁਰੂ ਬੋਲ ਕੇ ਲੋਕਾਂ ਦਾ ਮਨ ਮੋਹ ਰਹੀ ਹੈ।
ਇਹ ਹੈ ISIS ਦੀ ਲੇਡੀ ਕਿਲਰ, ਸਿਰ ਕਲਮ ਕਰਨਾ ਹੈ ਇਸ ਦਾ ਸੁਪਨਾ! (ਦੋਖੋ ਤਸਵੀਰਾਂ)
NEXT STORY