ਲੰਡਨ— ਬ੍ਰਿਟੇਨ ਦੀ ਇਕ ਮਹਿਲਾ ਸੀਰੀਆ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟੇ (ਆਈ.ਐਸ) ਦੇ ਜਿਹਾਦੀਆਂ ਦੀ ਨਿਗਰਾਨੀ ਕਰ ਰਹੀ ਹੈ। ਇਹ ਮਹਿਲਾ ਪਹਿਲਾਂ ਇਕ ਰਾਕ ਬੈਂਡ ਦੀ ਮੈਂਬਰ ਰਹਿ ਚੁੱਕੀ ਹੈ। ਜਾਂਚਕਰਤਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਵੈੱਬਸਾਈਟ 'ਮਿਰਰ ਆਨਲਾਈਨ' ਮੁਤਾਬਕ, ਇਕ ਨਵੀਂ ਵੀਡੀਓ 'ਚ ਸੈਲੀ ਜੋਨਸ (45) ਅਲ-ਖਾਨਸਾ ਬ੍ਰਿਗੇਡਾ ਦੇ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਅਲ-ਖਾਨਸਾ ਬ੍ਰਿਗੇਡਾ ਆਈ.ਐਸ. ਵੱਲੋਂ ਸਥਾਪਿਤ ਮਹਿਲਾ ਸਮੂਹ ਹੈ। ਜੋਂਸ ਆਈ.ਐਸ. 'ਚ ਭਰਤੀ ਹੋਣ ਲਈ ਸੀਰੀਆ ਚਲੀ ਗਈ ਸੀ। ਉਸ ਦਾ ਕਹਿਣਾ ਹੈ ਕਿ ਉਹ ਇਕ ਤੇਜ਼ਧਾਰ ਚਾਕੂ ਨਾਲ ਈਸਾਈਆਂ ਦਾ ਸਿਰ ਕਲਮ ਕਰਨਾ ਚਾਹੁੰਦੀ ਹੈ।
ਜੋਨਸ ਬ੍ਰਿਟੇਨ 'ਚ ਕਈ ਅੱਤਵਾਦੀ ਅਪਰਾਧਾਂ 'ਚ ਸ਼ਾਮਿਲ ਹੋ ਚੁੱਕੀ ਹੈ। ਇਸਲਾਮ ਧਰਮ ਅਪਣਾ ਚੁੱਕੀ ਜੋਨਸ ਖੁਦ ਨੂੰ ਸਕੀਨਾ ਹੁਸੈਨ ਕਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਵਰਗੇ ਅੱਤਵਾਦੀ ਦੇਸ਼ਾਂ ਵੱਲੋਂ ਇਰਾਕ 'ਤੇ ਹਮਲੇ ਕਰਨ ਅਤੇ ਮੁਸਲਿਮਾਂ ਦੀ ਹੱਤਿਆ ਕਰਨ ਤੋਂ ਬਾਅਦ ਉਹ ਅੱਤਵਾਦੀ ਬਣ ਗਈ।
2013 'ਚ ਉਹ ਆਪਣੇ 10 ਸਾਲਾ ਬੇਟੇ ਜੋਜੋ ਨਾਲ ਸੀਰੀਆ ਚਲੀ ਗਈ ਸੀ। ਜਿਥੇ ਉਸ ਨੇ ਕੰਪਿਊਟਰ ਹੈਕਰ ਜੁਨੈਦ ਹੁਸੈਨ (20) ਨਾਲ ਵਿਆਹ ਕਰ ਲਿਆ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਸੰਬੰਧਿਤ ਵਿਅਕਤੀਗਤ ਜਾਣਕਾਰੀਆਂ ਚੋਰੀ ਕਰਨ ਦੇ ਦੋਸ਼ 'ਚ ਜੁਨੈਦ ਜੇਲ ਜਾ ਚੁੱਕਾ ਹੈ। ਸੁਰੱਖਿਆ ਅਧਿਕਾਰੀ ਨੇ ਵੀਡੀਓ ਦੇ ਸੰਦਰਭ 'ਚ ਕਿਹਾ ਹੈ ਕਿ ਇਹ ਪਹਿਲਾ ਵਾਸਤਵਿਕ ਸਬੂਤ ਹੋ ਸਕਦਾ ਹੈ ਕਿ ਸੈਲੀ ਜੋਨਸ ਅਲ-ਖਾਨਸਾ ਨਾਲ ਉੱਚੇ ਪੱਧਰ 'ਤੇ ਜੁੜੀ ਹੋਈ ਹੈ।
ਸਿੱਖਾਂ ਵੱਲੋਂ ਮੋਦੀ ਨੂੰ ਭੇਜੇ ਸੰਮਨ ਨੂੰ ਅਟਾਰਨੀ ਜਨਰਲ ਨੇ ਰੋਕਿਆ
NEXT STORY