ਕਵਾਮਿਸ਼- ਕੈਨੇਡਾ 'ਚ ਕਵਾਮਿਸ਼ ਸ਼ਹਿਰ ਦੇ ਇਕ ਬੰਦਰਗਾਹ 'ਤੇ ਲੱਗੀ ਅੱਗ ਨਾਲ ਚਾਰੋ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ। ਕਵਾਮਿਸ਼ ਬੰਦਰਗਾਹ ਦੇ ਕਿਮ ਸਟੀਗਮੈਨ ਨੇ ਦੱਸਿਆ ਕਿ ਅੱਗ ਦੀਆਂ ਲਾਟਾਂ ਕਲ ਸ਼ਾਮ 6 ਵਜੇ ਤੋਂ ਬਾਅਦ ਉਠੀਆਂ ਜਿਸ ਨਾਲ ਵੈਂਕੁਵਰ ਤੋਂ ਤਕਰੀਬਨ ਇਕ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਉਨ੍ਹਾਂ ਨੇ ਦੱਸਿਆ ਕਿ ਬੰਦਰਗਾਹ 'ਤੇ ਇਕ ਬੇੜਾ ਮੌਜੂਦ ਸੀ ਪਰ ਉਸ 'ਚ ਅੱਗ ਨਹੀਂ ਲੱਗੀ। ਇਹ ਸੁਰੱਖਿਅਤ ਅਤੇ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਦੱਸਿਆ ਕਿ ਉਥੇ ਕੰਮ ਕਰ ਰਹੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਪਤਾ ਨਹੀਂ ਚਲ ਸਕਿਆ ਹੈ ਕਿ ਅੱਗ ਕਿੰਝ ਲੱਗੀ।
ਸਾਈਜ਼ 'ਜ਼ੀਰੋ' ਨਹੀਂ ਹਨ ਇਹ ਕੁੜੀਆਂ ਪਰ ਤਸਵੀਰਾਂ ਦੇਖ ਕੇ ਕਹੋਗੇ ਸਟਾਈਲ ਤਾਂ ਹੈ
NEXT STORY