ਲਾਸ ਏੇਂਜਲਸ— ਖੂਬਸੂਰਤ ਦਿਖਾਈ ਦੇਣ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਈਜ਼ 'ਜ਼ੀਰੋ' ਹੋਵੋ। ਮੋਟਾਪੇ ਵਿਚ ਵੀ ਤੁਸੀਂ ਖੂਬਸੂਰਤ ਦਿਖਾਈ ਦੇ ਸਕਦੇ ਹੋ ਅਤੇ ਆਮ ਔਰਤਾਂ ਇਸੇ ਸਾਈਜ਼ ਵਿਚ ਆਪਣੇ ਜੀਵਨ ਦਾ ਲੁਤਫ ਲੈਂਦੀਆਂ ਹਨ। ਇਹ ਨਹੀਂ ਸਾਈਜ਼ 'ਓ' ਯਾਨੀ ਕਿ ਮੋਟੀਆਂ ਔਰਤਾਂ ਸਟਾਈਲ ਨਹੀਂ ਦਿਖਾ ਸਕਦੀਆਂ ਬਲਕਿ ਜੈਸਿਕਾ ਕੇਨ ਨਾਂ ਦੀ ਔਰਤ ਨੇ ਤਾਂ ਸਟਾਈਲ ਦੀ ਵੱਖਰੀ ਪਰਿਭਾਸ਼ਾ ਹੀ ਘੜ ਦਿੱਤੀ ਹੈ। ਪਲੱਸ ਸਾਈਜ਼ ਦੀਆਂ ਇਹ ਕੁੜੀਆਂ ਤੇ ਔਰਤਾਂ ਨੇ ਸੋਸ਼ਲ ਮੀਡੀਆ ਸਾਈਟਸ 'ਤੇ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਕਿ ਦੇਖਣ ਵਾਲੇ ਦੇਖਦੇ ਰਹਿ ਗਏ ਅਤੇ ਇਹ ਤਸਵੀਰਾਂ ਦੇਖਦੇ ਹੀ ਵਾਇਰਲ ਹੋ ਗਈਆਂ। ਜੈਸਿਕਾ ਨੇ ਫੇਸਬੁੱਕ ਤੇ ਟਵਿੱਟਰ 'ਤੇ ਵਨ ਪੀਸ ਸਵਿਮਸੂਟ ਵਾਲੀਆਂ ਤਸਵੀਰਾਂ 'ਦਿਸ ਵਾਜ਼ ਨਾਟ ਬ੍ਰੇਵ' ਦੀ ਕੈਪਸ਼ਨ ਨਾਲ ਪੋਸਟ ਕੀਤੀਆਂ ਹਨ।
ਇਸ ਪੋਸਟ ਤੋਂ ਬਾਅਦ ਲੋਕਾਂ ਦੀ ਫੈਸ਼ਨ ਅਤੇ ਫਿੱਗਰ ਪ੍ਰਤੀ ਧਾਰਨਾ ਬਦਲ ਰਹੀ ਹੈ। ਜੈਸਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ 50000 ਤੋਂ ਜ਼ਿਆਦਾ ਲੋਕ ਸ਼ੇਅਰ ਕਰ ਚੁੱਕੇ ਹਨ ਅਤੇ 60000 ਲਾਈਕ ਕਰ ਚੁੱਕੇ ਹਨ। ਜੈਸਿਕਾ ਇਕ ਫੈਸ਼ਨ ਬਲਾਗਰ ਹੈ ਅਤੇ ਦੱਸਣ ਦੀ ਲੋੜ ਨਹੀਂ ਹੈ ਕਿ ਤਸਵੀਰਾਂ ਤੇ ਫੋਟੋਆਂ ਨਾਲ ਹੀ ਲੋਕਾਂ ਦੀ ਫੈਸ਼ਨ ਸੈਂਸ ਬਦਲ ਕੇ ਰੱਖਣ ਦੀ ਸਮਰੱਥਾ ਰੱਖਦੀ ਹੈ ਅਤੇ ਇਹ ਤਸਵੀਰਾਂ ਇਸ ਦਾ ਇਕ ਨਮੂਨਾ ਹਨ।
ਇੰਡੋਨੇਸ਼ੀਆਈ ਜਹਾਜ਼ 'ਚ ਬੰਬ! ਕਰਵਾਈ ਐਂਮਰਜੈਂਸੀ ਲੈਂਡਿੰਗ
NEXT STORY