ਸੀਵਾਨ - ਗੁਆਂਢ 'ਚ ਰਹਿੰਦੀ ਇਕ ਲੜਕੀ ਨਾਲ ਵਿਆਹ ਟੁੱਟਣ ਕਾਰਨ ਇਕ ਮੰਗੇਤਰ ਇਸ ਕਦਰ ਨਾਰਾਜ਼ ਹੋਇਆ ਕਿ ਉਸਨੇ ਆਪਣੇ ਪਿਓ ਅਤੇ ਇਕ ਸਾਥੀ ਨਾਲ ਮਿਲ ਕੇ ਪਹਿਲਾਂ ਲੜਕੀ ਨਾਲ ਗੈਂਗਰੇਪ ਕੀਤਾ, ਫਿਰ ਚਾਕੂ ਨਾਲ ਉਸਦਾ ਨੱਕ ਵੱਢ ਦਿੱਤਾ। ਲੜਕੀ ਦੀ ਹਾਲਤ ਗੰਭੀਰ ਹੈ। ਘਟਨਾ ਸੀਵਾਨ ਜ਼ਿਲੇ ਦੇ ਬਸੰਤਪੁਰ ਥਾਣਾ ਖੇਤਰ ਦੀ ਹੈ। ਲੜਕੀ ਦੇ ਮਾਂ-ਪਿਓ ਉਸਦੀ ਮਾਸੀ ਦੇ ਵਿਆਹ 'ਚ ਗਏ ਹੋਏ ਸੀ। ਲੜਕੀ ਦੀ ਭੈਣ ਅਤੇ ਜੀਜਾ ਦੂਜੇ ਕਮਰੇ 'ਚ ਸੁੱਤੇ ਹੋਏ ਸੀ। ਦੇਰ ਰਾਤ ਮੰਗੇਤਰ ਅਜ਼ਹਰੂਦੀਨ ਉਰਫ ਨੰਨ੍ਹਾ ਆਪਣੇ ਪਿਓ ਕਮਰੂਦੀਨ ਅੰਸਾਰੀ ਅਤੇ ਇਕ ਸਾਥੀ ਨਾਲ ਘਰ 'ਚ ਦਾਖਲ ਹੋਇਆ। ਲੜਕੀ ਦਾ ਦੋਸ਼ ਹੈ ਕਿ ਤਿੰਨਾਂ ਨੇ ਵਾਰੀ-ਵਾਰੀ ਉਸ ਨਾਲ ਰੇਪ ਕੀਤਾ। ਲੜਕੀ ਦੇ ਮੰਗੇਤਰ ਨੇ ਕਿਹਾ ਕਿ ਜੇਕਰ ਤੂੰ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਦੀ ਵੀ ਨਹੀਂ ਹੋਵੇਂਗੀ। ਇਹ ਕਹਿੰਦਿਆਂ ਉਸਨੇ ਲੜਕੀ ਦਾ ਨੱਕ ਚਾਕੂ ਨਾਲ ਕੱਟ ਦਿੱਤਾ।
ਮੁਸਰਤ ਦੀ ਗ੍ਰਿਫਤਾਰੀ ਪਿੱਛੋਂ ਕਸ਼ਮੀਰ 'ਚ ਭੜਕੀ ਹਿੰਸਾ
NEXT STORY