ਵਿਖਾਵਾਕਾਰੀਆਂ ਨੇ ਕੀਤਾ ਸੁਰੱਖਿਆ ਬਲਾਂ 'ਤੇ ਪਥਰਾਅ; ਰਾਸ਼ਟਰੀ ਝੰਡਾ ਸਾੜਿਆ ; 14 ਜ਼ਖਮੀ
ਸ਼੍ਰੀਨਗਰ - ਵੱਖਵਾਦੀ ਮੁਸਰਤ ਆਲਮ ਦੀ ਗ੍ਰਿਫਤਾਰੀ ਮਗਰੋਂ ਜੰਮੂ-ਕਸ਼ਮੀਰ ਵਿਚ ਹਿੰਸਾ ਭੜਕ ਉਠੀ। ਵੱਖਵਾਦੀ ਸਮਰਥਕ ਤਰਾਲ ਮਾਰਚ ਨੂੰ ਲੈ ਕੇ ਹਿੰਸਾ 'ਤੇ ਉਤਾਰੂ ਹੋ ਗਏ। ਵਿਖਾਵਾਕਾਰੀਆਂ ਦੀ ਅਗਵਾਈ ਮੀਰਵਾਇਜ਼ ਉਮਰ ਫਾਰੂਕ ਕਰ ਰਹੇ ਸਨ। ਵਿਖਾਵਾਕਾਰੀ ਤਰਾਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਥੇ ਮਾਰੇ ਗਏ ਨੌਜਵਾਨ ਖਾਲਿਦ ਵਾਨੀ ਦਾ ਪਰਿਵਾਰ ਰਹਿੰਦਾ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਮਰਨ ਵਾਲਾ ਇਕ ਆਮ ਨਾਗਰਿਕ ਸੀ, ਜਦਕਿ ਫੌਜ ਉਸ ਨੂੰ ਅੱਤਵਾਦੀ ਦੱਸ ਰਹੀ ਹੈ। ਵਿਖਾਵਾਕਾਰੀਆਂ ਨੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਪੁਲਸ ਨੇ ਲਾਠੀਚਾਰਜ ਕੀਤਾ। ਵਿਖਾਵਾਕਾਰੀਆਂ ਵਲੋਂ ਪਥਰਾਅ ਕਰਨ 'ਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ। ਇਸ ਦੇ ਮਗਰੋਂ ਵਿਖਾਵਾਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕਰ ਦਿੱਤਾ, ਜਿਸ ਨਾਲ 14 ਵਿਅਕਤੀ ਜ਼ਖ਼ਮੀ ਹੋ ਗਏ। ਕਈ ਥਾਵਾਂ 'ਤੇ ਪੁਲਸ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਹੋਈਆਂ, ਜਿਸ ਨਾਲ ਪਹਿਲਾਂ ਰੋਸ ਵਿਖਾਵਾ ਕਰ ਰਹੇ ਕੁਝ ਲੋਕਾਂ ਨੇ ਦੇਸ਼ ਦਾ ਰਾਸ਼ਟਰੀ ਝੰਡਾ ਵੀ ਸਾੜ ਦਿੱਤਾ ਸੀ।
ਮੀਰਵਾਇਜ਼ ਨੇ ਤਰਾਲ ਮੁਕਾਬਲੇ ਦੀ ਜਾਂਚ ਕਰਨ ਅਤੇ ਆਰਮਡ ਫੋਰਸਿਜ਼ ਪਾਵਰ ਐਕਟ (ਅਫਸਪਾ) ਨੂੰ ਸੂਬੇ ਵਿਚੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੂਬੇ ਨੇ ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ। ਸੂਬੇ ਦੇ ਅੱਤਵਾਦ 'ਤੇ ਰੋਕ ਲਗਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਮੁਫਤੀ ਸਰਕਾਰ ਨੇ ਭਾਜਪਾ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ, ਜੋ ਬਹੁਤ ਹੀ ਮੰਦਭਾਗਾ ਹੈ।
ਓਧਰ ਚੁਫੇਰਿਓਂ ਦਬਾਅ ਦੇ ਮਗਰੋਂ ਆਖਿਰਕਾਰ ਅੱਜ ਵੱਖਵਾਦੀ ਮੁਸਰਤ ਆਲਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੰਮੂ-ਕਸ਼ਮੀਰ ਪੁਲਸ ਨੇ ਅੱਜ ਸਵੇਰੇ ਉਸਦੇ ਘਰੋਂ ਗ੍ਰਿਫਤਾਰ ਕੀਤਾ, ਜਿਸਦੇ ਮਗਰੋਂ ਉਸਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਬਾਅਦ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਗ੍ਰਿਫਤਾਰੀ ਮਗਰੋਂ ਮੁਸਰਤ ਨੇ ਕਿਹਾ ਕਿ ਇਹ ਉਸ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਕਿ ਮੁਸਰਤ ਨੂੰ ਵਿਦਰੋਹ ਵਾਲੀਆਂ ਸਰਗਰਮੀਆਂ ਕਾਰਨ ਗ੍ਰਿਫਤਾਰ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਵੀਡੀਓ ਫੁਟੇਜ ਦੀ ਜਾਂਚ ਦੇ ਮਗਰੋਂ ਸਾਹਮਣੇ ਆਇਆ ਕਿ ਮੁਸਰਤ ਪਾਕਿਸਤਾਨ ਦੇ ਸਮਰਥਨ ਵਿਚ ਨਾਅਰੇ ਲਗਾਉਂਦਾ ਹੋਇਆ ਭੀੜ ਦੀ ਅਗਵਾਈ ਕਰ ਰਿਹਾ ਸੀ। ਉਸ ਭੀੜ ਨੇ ਵੀ ਪਾਕਿਸਤਾਨ ਦੇ ਝੰਡੇ ਦੇ ਨਾਲ ਗੁਆਂਢੀ ਮੁਲਕ ਦੇ ਸਮਰਥਨ ਵਿਚ ਨਾਅਰੇ ਲਗਾਏ ਸਨ।
ਔਰਤ ਤੋਂ ਇਤਰਾਜ਼ਯੋਗ ਸਵਾਲ ਪੁੱਛਣ ਵਾਲਾ ਇਮੀਗ੍ਰੇਸ਼ਨ ਅਫਸਰ ਗ੍ਰਿਫਤਾਰ
NEXT STORY