ਸਮਸਤੀਪੁਰ- ਕੇਂਦਰੀ ਮੰਰਤੀ ਸਮਰਿਤੀ ਈਰਾਨੀ ਦੀ ਇਕ ਮਾਫ੍ਰਡ ਅਸ਼ਲੀਲ ਫੋਟੋ ਵਟਸਐਪ 'ਤੇ ਸਰਕੁਲੇਟ ਕਰਨ ਦੇ ਦੋਸ਼ 'ਚ ਲੋਕਜਨਸ਼ਕਤੀ ਪਾਰਟੀ ਦੇ ਨੇਤਾ ਉਮਾਸ਼ੰਕਰ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਹੈ। ਪੁਲਸ ਇਸ ਮਾਮਲੇ 'ਚ ਲੋਜਪਾ ਦੇ ਕਈ ਨੇਤਾਵਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਦਰਅਸਲ, ਸਮਸਤੀਪੁਰ 'ਚ ਬੀਤੇ ਕੁਝ ਸਮੇਂ ਤੋਂ 'ਦੋਸਤੀ' ਨਾਂ ਦੇ ਵਟਸਐਪ ਗਰੁਪ 'ਤੇ ਸਮਰਿਤੀ ਦੀ ਇਕ ਮਾਫ੍ਰਡ ਅਸ਼ਲੀਲ ਫੋਟੋ ਸਰਕੁਲੇਟ ਕੀਤੀ ਜਾ ਰਹੀ ਸੀ। ਇਸ ਗਰੁਪ ਦੇ ਮਾਡਰੇਟਰ ਲੋਜਪਾ ਨੇਤਾ ਰਵਿੰਦਰ ਕੁਮਾਰ ਸਿੰਘ ਹਨ। ਉੱਥੇ ਹੀ ਉਮਾਸ਼ੰਕਰ ਮਿਸ਼ਰਾ 'ਤੇ ਦੋਸ਼ ਹੈ ਕਿ ਉਨ੍ਹਾਂ ਦੇ ਮੋਬਾਈਲ 'ਤੇ ਇਹ ਫੋਟੋ ਕਈ ਭਾਜਪਾ ਨੇਤਾਵਾਂ ਨੂੰ ਭੇਜੀ ਗਈ। ਭਾਜਪਾ ਨੇ ਪੁਲਸ ਕੋਲ ਐਫ.ਆਈ.ਆਰ ਦਰਜ ਕਰਾਉਂਦੇ ਸਮੇਂ ਸਬੂਤ ਦੇ ਤੌਰ 'ਤੇ ਮਿਸ਼ਰਾ ਦੇ ਮੋਬਾਈਲ ਤੋਂ ਭੇਜੀ ਗਈ ਫੋਟੋ ਵੀ ਉਪਲਬੱਧ ਕਰਾਈ ਹੈ। ਪੁਲਸ ਦੀ ਸਾਈਬਰ ਕ੍ਰਾਈਮ ਸੇਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉੱਥੇ ਹੀ ਲੋਜਪਾ ਨੇਤਾ ਖਿਲਾਫ ਐਫ.ਆਈ.ਆਰ ਦਰਜ ਕਰਾਉਣ ਵਾਲੇ ਭਾਜਪਾ ਨੇਤਾ ਰਾਜੀਵ ਰੰਜਨ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਇਹ ਫੋਟੋ ਸੋਸ਼ਲ ਮੀਡੀਆ 'ਤੇ ਸਰਕੁਲੇਟ ਕਰਕੇ ਕੇਂਦਰੀ ਮੰਤਰੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫੋਟੋ 'ਤੇ ਅਭਦਰ ਕੁਮੈਂਟਸ ਕੀਤੇ ਜਾ ਰਹੇ ਸਨ। ਰਾਜੀਵ ਨੇ ਮੰਗ ਕੀਤੀ ਕਿ ਲੋਜਪਾ ਹਾਈਕਮਾਨ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਪਾਰਟੀ ਨੂੰ ਮੁਅੱਤਲ ਕਰਨ।
ਮਾਂ-ਬਾਪ ਖੁਦ ਚਾਹੁੰਦੇ ਹਨ ਆਪਣੇ ਬੱਚੇ ਦੀ ਮੌਤ (ਦੇਖੋ ਤਸਵੀਰਾਂ)
NEXT STORY