ਭੋਪਾਲ- ਮੱਧ ਪ੍ਰਦੇਸ਼ 'ਚ 12 ਸਾਲ ਦੇ ਬੱਚੇ ਨੂੰ ਇਕ ਅਨੋਖੀ ਬੀਮਾਰੀ ਹੈ, ਜਿਸ ਨੇ ਮੈਡੀਕਲ ਸਾਇੰਸ ਨੂੰ ਵੀ ਹੈਰਾਨੀ 'ਚ ਪਾ ਦਿੱਤਾ ਹੈ। 12 ਸਾਲ ਦਾ ਮਹੇਂਦਰ ਮੈਡੀਕਲ ਸਾਇੰਸ ਦੀ ਇਕ 'ਅਨਾਮ ਬੀਮਾਰੀ' ਨਾਲ ਜੂਝ ਰਿਹਾ ਹੈ। ਜਿਸ ਕਾਰਨ ਆਪਣੇ ਪੈਰ 'ਤੇ ਖੜ੍ਹੇ ਹੋਣ ਅਤੇ ਚੱਲਣ ਦੀ ਗੱਲ ਤਾਂ ਦੂਰ ਮਹੇਂਦਰ ਠੀਕ ਤਰ੍ਹਾਂ ਦੇਖ ਵੀ ਨਹੀਂ ਸਕਦਾ। ਮਹੇਂਦਰ ਦੀ ਗਰਦਨ ਪੂਰੀ ਤਰ੍ਹਾਂ ਲਟਕ ਚੁੱਕੀ ਹੈ। ਉਸ ਦੀ ਦੁੱਖੀ ਜ਼ਿੰਦਗੀ ਨੂੰ ਦੇਖਦੇ ਹੋਏ ਮਾਂ-ਬਾਪ ਮੌਤ ਚਾਹੁੰਦੇ ਹਨ। ਉਸ ਦਾ ਪਿਤਾ ਮਜ਼ਦੂਰ ਹੈ ਅਤੇ ਬੇਟੇ ਦੇ ਦਰਦ ਨੂੰ ਦੇਖ ਕੇ ਬੇਹੱਦ ਦੁਖੀ। ਅਜਿਹੀ ਗਰਦਨ ਹੋਣ ਕਾਰਨ ਉਸ ਦੀ ਰੀੜ੍ਹ ਦੀ ਹੱਡੀ 'ਤੇ ਵੀ ਕਾਫੀ ਜ਼ੋਰ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪੂਰੇ ਦੇਸ਼ਭਰ 'ਚ ਲਗਭਗ 50 ਡਾਕਟਰਾਂ ਨੂੰ ਦਿਖਾ ਚੁੱਕੇ ਹਨ ਪਰ ਕਿਤੇ ਇਲਾਜ ਹੋ ਹੀ ਨਹੀਂ ਸਕਿਆ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਇਸ ਬੀਮਾਰੀ ਦਾ ਇਲਾਜ ਲੱਭਣ 'ਚ ਅਸਮਰੱਥ ਹੋ ਰਹੇ ਹਨ। ਦੇਸ਼ ਦੇ ਕਈ ਵੱਡੇ-ਵੱਡੇ ਹਸਪਤਾਲਾਂ 'ਚ ਬੱਚੇ ਦਾ ਇਲਾਜ ਕਰਵਾਇਆ ਗਿਆ ਪਰ ਨਤੀਜਾ ਕੁਝ ਨਹੀਂ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਟਾਇਲਟ ਤੱਕ ਜਾਣ ਲਈ ਉਸ ਨੂੰ ਘਸੀਟ ਕੇ ਚੱਲਣਾ ਪੈਂਦਾ ਹੈ। ਖਾਣ ਲਈ ਵੀ ਉਹ ਆਪਣੀ ਮਾਂ 'ਤੇ ਨਿਰਭਰ ਰਹਿੰਦਾ ਹੈ। ਮਹੇਂਦਰ ਨੂੰ ਠੀਕ ਕਰਨ ਲਈ ਉਸ ਦੇ ਮਾਤਾ-ਪਿਤਾ ਹਜ਼ਾਰਾਂ ਰੁਪਏ ਖਰਚ ਕਰ ਚੁੱਕੇ ਹਨ ਪਰ ਅਜੇ ਤੱਕ ਲਾਭ ਹਾਸਲ ਨਹੀਂ ਹੋਇਆ।
ਰਾਜਸਭਾ 'ਚ ਰਾਮਗੋਪਾਲ ਯਾਦਵ ਹੋਣਗੇ ਜਨਤਾ ਪਰਿਵਾਰ ਦੇ ਨੇਤਾ: ਸਪਾ
NEXT STORY