ਮੁੰਬਈ- ਕ੍ਰੇਜ਼ੀ ਕਿੰਗ ਦੇ ਨਾਂ ਨਾਲ ਮਸ਼ਹੂਰ ਰੈਪਰ-ਗਾਇਕ ਤੇ ਹੋਸਟ ਭਰਤ ਗੋਸਵਾਮੀ ਨੇ ਪ੍ਰਸਿੱਧ ਰੈਪਰ ਯੋ ਯੋ ਹਨੀ ਸਿੰਘ ਨੂੰ ਇਕ ਕਮਜ਼ੋਰ ਰੈਪਰ ਦੱਸਿਆ ਹੈ। ਕਿੰਗ ਨੇ ਦੱਸਿਆ ਕਿ ਉਹ ਕਿਸੇ ਦੀ ਨਕਲ ਨਹੀਂ ਕਰਦੇ ਪਰ ਬੋਹੇਮੀਆ ਤੋਂ ਉਹ ਪ੍ਰਭਾਵਿਤ ਹਨ। ਉਸ ਨੇ ਬੋਹੇਮੀਆ ਦੇ ਸਾਰੇ ਗੀਤ ਸੁਣੇ ਹਨ। ਉਸ ਨੂੰ ਹਨੀ ਸਿੰਘ ਦੇ ਗੀਤ ਤੇ ਰੈਪ ਕਮਜ਼ੋਰ ਲੱਗਦੇ ਹਨ। ਉਹ ਉਸ ਨੂੰ ਵਧੀਆ ਰੈਪਰ ਨਹੀਂ ਮੰਨਦੇ।
ਉਹ ਦਿਲ ਤੋਂ ਰੈਪ ਕਰਦੇ ਹਨ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਹਾਨੂੰ ਹਾਰਡ ਰੈਪ ਵਲੋਂ ਤਾਰੀਫ ਦੇ ਦਿੱਤੀ ਜਾਵੇ। ਉਹ ਅਜਿਹਾ ਰੈਪ ਕਰਦੇ ਹਨ, ਜਿਸ 'ਤੇ ਲੋਕ ਸਿਰਫ ਠੁਮਕੇ ਲਗਾ ਸਕਣ। ਰਾਜਸਥਾਨ ਦੇ ਰਹਿਣ ਵਾਲੇ ਕਿੰਗ ਨੇ ਹੁਣ ਤਕ 300 ਤੋਂ ਵੱਧ ਪੇਸ਼ਕਾਰੀਆਂ ਦਿੱਤੀਆਂ ਹਨ ਤੇ ਛੇਤੀ ਹੀ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਹਨ। ਉਸ ਕੋਲ ਅਜੇ ਵੱਡੇ ਬੈਨਰਾਂ ਦੀਆਂ ਕੁਝ ਯੋਜਨਾਵਾਂ ਹਨ, ਜਿਨ੍ਹਾਂ ਦਾ ਖੁਲਾਸਾ ਅਜੇ ਨਹੀਂ ਕਰ ਸਕਦੇ। ਉਹ ਛੇਤੀ ਹੀ ਫਿਲਮਾਂ 'ਚ ਗੀਤ ਗਾਉਣ ਵਾਲੇ ਹਨ।
ਕਲਰਸ ਚੈਨਲ ਦੀ ਪਾਰਟੀ 'ਚ ਇਨ੍ਹਾਂ ਸਿਤਾਰਿਆਂ ਨੇ ਲਗਾਏ ਚਾਰ-ਚੰਦ (ਦੇਖੋ ਤਸਵੀਰਾਂ)
NEXT STORY