ਮੁੰਬਈ- ਬਾਲੀਵੁੱਡ 'ਚ ਇਨ੍ਹੀਂ ਦਿਨੀਂ ਦੁਰਲੱਭ ਬੀਮਾਰੀਆਂ 'ਤੇ ਕਈ ਫਿਲਮਾਂ ਬਣ ਰਹੀਆਂ ਹਨ। ਅਜਿਹੀਆਂ ਫਿਲਮਾਂ ਕਰਨਾ ਕਲਾਕਾਰਾਂ ਲਈ ਵੀ ਇਕ ਚੁਣੌਤੀ ਹੈ। ਦਰਸ਼ਕਾਂ ਨੇ ਇਹ ਫਿਲਮਾਂ ਕਾਫੀ ਪਸੰਦ ਵੀ ਕੀਤੀਆਂ ਹਨ। ਜਾਣੋ ਕੁਝ ਅਜਿਹੀਆਂ ਫਿਲਮਾਂ ਬਾਰੇ, ਜਿਨ੍ਹਾਂ ਨੇ ਬਾਲੀਵੁੱਡ 'ਚ ਇਕ ਵੱਖਰਾ ਮੁਕਾਮ ਹਾਸਲ ਕਰਕੇ ਲੋਕਾਂ ਨੂੰ ਮਿਸਾਲ ਵੀ ਦਿੱਤੀ-
ਮਾਰਗਰੀਟਾ ਵਿਦ ਏ ਸਟ੍ਰਾਅ
ਇਸ ਫਿਲਮ 'ਚ ਕਲਕੀ ਕੋਚਲਿਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ 'ਚ ਉਹ ਸੈਲੀਬ੍ਰਲ ਪੈਲਸੀ ਦਾ ਸ਼ਿਕਾਰ ਹੈ। ਫਿਲਮ ਦਾ ਨਿਰਦੇਸ਼ਨ ਸ਼ੋਨਾਲੀ ਬੋਸ ਨੇ ਕੀਤਾ ਹੈ।
ਪਾਅ
ਫਿਲਮ ਪਾਅ 'ਚ ਅਮਿਤਾਭ ਬੱਚਨ ਨੇ 13 ਸਾਲ ਦੇ ਬੱਚੇ ਦਾ ਕਿਰਦਾਰ ਨਿਭਾਇਆ ਸੀ, ਜਿਹੜਾ ਕਿ ਪ੍ਰੋਜੇਰੀਆ ਦਾ ਮਰੀਜ਼ ਸੀ। ਇਹ ਫਿਲਮ ਪ੍ਰੋਜੇਰੀਆ ਦੇ ਮਰੀਜ਼ ਸੈਂਪਸਨ ਗਾਰਡਨ ਬਨਰਸ 'ਤੇ ਬਣੀ ਸੀ।
ਗੁਜ਼ਾਰਿਸ਼
ਇਸ ਫਿਲਮ 'ਚ ਰਿਤਿਕ ਰੋਸ਼ਨ ਨੇ ਕਵੈਡ੍ਰਿਪਲੇਜਿਕ ਮਰੀਜ਼ ਦਾ ਕਿਰਦਾਰ ਨਿਭਾਇਆ ਸੀ, ਜਿਹੜਾ ਗਰਦਨ ਦੇ ਹੇਠਲੇ ਹਿੱਸੇ ਤੋਂ ਪੈਰਾਲਾਈਜ਼ਡ ਸੀ।
ਮਾਈ ਨੇਮ ਇਜ਼ ਖਾਨ
ਫਿਲਮ ਮਾਈ ਨੇਮ ਇਜ਼ ਖਾਨ 'ਚ ਸ਼ਾਹਰੁਖ ਖਾਨ ਨੇ ਐਸਪਰਜਰ ਸਿੰਡਰੋਮ ਦੇ ਮਰੀਜ਼ ਦਾ ਕਿਰਦਾਰ ਨਿਭਾਇਆ ਸੀ।
ਫਿਰ ਮਿਲੇਂਗੇ
ਇਸ ਫਿਲਮ 'ਚ ਸਲਮਾਨ ਖਾਨ ਤੇ ਸ਼ਿਲਪਾ ਸ਼ੈੱਟੀ ਨੇ ਏਡਸ ਦੇ ਮਰੀਜ਼ ਦਾ ਕਿਰਦਾਰ ਨਿਭਾਇਆ ਸੀ।
ਗਜਨੀ
ਫਿਲਮ ਗਜਨੀ ਵਿਚ ਆਮਿਰ ਖਾਨ ਨੇ ਐਨਟੇਰੋਗੇਟ ਐਮਨੇਸ਼ੀਆ ਦੇ ਮਰੀਜ਼ ਦਾ ਕਿਰਦਾਰ ਨਿਭਾਇਆ ਸੀ।
ਸਫਰ, ਆਨੰਦ
ਰਾਜੇਸ਼ ਖੰਨਾ ਦੀ ਫਿਲਮ ਸਫਰ ਤੇ ਆਨੰਦ ਇੰਟਸਟਾਈਨਲ ਕੈਂਸਰ ਤੇ ਬਲੱਡ ਕੈਂਸਰ 'ਤੇ ਆਧਾਰਿਤ ਸੀ।
ਬਰਫੀ
ਅਨੁਰਾਗ ਬਸੂ ਦੀ ਫਿਲਮ ਬਰਫੀ 'ਚ ਪ੍ਰਿਅੰਕਾ ਚੋਪੜਾ ਨੇ ਆਟੀਸਟਿਕ ਲੜਕੀ ਦਾ ਕਿਰਦਾਰ ਨਿਭਾਇਆ ਸੀ। ਆਟਿਜ਼ਮ ਬੀਮਾਰੀ 1000 'ਚੋਂ 1-2 ਨੂੰ ਹੀ ਹੁੰਦੀ ਹੈ।
ਬਲੈਕ
ਫਿਲਮ ਬਲੈਕ 'ਚ ਅਮਿਤਾਭ ਬੱਚਨ ਨੇ ਐਲਜ਼ਾਈਮਰ ਦੇ ਮਰੀਜ਼ ਦਾ ਕਿਰਦਾਰ ਨਿਭਾਇਆ ਸੀ।
ਤਾਰੇ ਜ਼ਮੀਨ ਪਰ
ਆਮਿਰ ਖਾਨ ਦੀ ਫਿਲਮ ਤਾਰੇ ਜ਼ਮੀਨ ਪਰ 'ਚ ਡਿਸਲੇਕਸੀਆ ਰੋਗ ਸਬੰਧੀ ਦਿਖਾਇਆ ਗਿਆ ਸੀ। ਇਸ ਫਿਲਮ ਨੂੰ ਸਾਲ 2008 'ਚ ਫਿਲਮ ਫੇਅਰ ਵਿਚ ਬੈਸਟ ਫਿਲਮ ਦਾ ਐਵਾਰਡ ਮਿਲਿਆ ਸੀ।
ਫਿਲਮ 'ਹੀਰੋ' 'ਚ ਸੂਰਜ ਪੰਚੋਲੀ ਨਾਲ ਡਾਂਸ ਕਰਦੀ ਦਿਖੇਗੀ ਜੈਕਲੀਨ (ਦੇਖੋ ਤਸਵੀਰਾਂ)
NEXT STORY