ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਡੀਜ਼ ਦੀ ਜ਼ਿੰਦਗੀ 'ਚ ਸਲਮਾਨ ਖਾਨ ਇਕ ਖਾਸ ਸਥਾਨ ਰੱਖਦੇ ਹਨ ਅਤੇ ਇਹ ਹੀ ਕਾਰਨ ਹੈ ਕਿ ਸਲਮਾਨ ਦੇ ਪ੍ਰੋਡਕਸ਼ਨ 'ਚ ਬਣਨ ਵਾਲੀ ਫਿਲਮ 'ਹੀਰੋ' 'ਚ ਜੈਕਲੀਨ ਇਕ ਸਪੈਸ਼ਲ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਫਿਲਮ 'ਹੀਰੋ' 'ਚ ਉਨ੍ਹਾਂ ਦੇ ਖਾਸ ਦੋਸਤ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਅਤੇ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ ਡੈਬਿਊ ਕਰਦੇ ਹੋਏ ਵੀ ਨਜ਼ਰ ਆਉਣਗੇ। ਫਿਲਮ ਲਈ ਜੈਕਲੀਨ ਦਾ ਸਪੈਸ਼ਲ ਗਾਣਾ ਮਈ ਦੇ ਮਹੀਨੇ 'ਚ ਸ਼ੂਟ ਹੋਵੇਗਾ। ਇਸ ਗਾਣੇ ਨੂੰ ਹਿਮੇਸ਼ ਰੇਸ਼ਮੀਆ ਨੇ ਤਿਆਰ ਕੀਤਾ ਹੈ। ਇਸ ਗਾਣੇ ਨੂੰ ਜੈਕਲੀਨ ਅਤੇ ਸੂਰਜ ਪੰਚੋਲੀ 'ਤੇ ਫਿਲਮਾਇਆ ਜਾਵੇਗਾ। ਗਾਣੇ 'ਚ ਜੈਕਲੀਨ ਸੂਰਜ ਨੂੰ ਸੈਡਿਊਸ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਨਿਖਿਲ ਅਡਵਾਣੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸਲਮਾਨ ਖਾਨ ਵੀ ਇਕ ਗਾਣਾ ਗਾ ਰਹੇ ਹਨ।
ਇਨ੍ਹਾਂ ਸਿਤਾਰਿਆਂ ਦੇ ਸ਼ੌਕ ਸੁਣ ਤੁਹਾਨੂੰ ਲੱਗ ਜਾਵੇਗਾ Shock (ਦੇਖੋ ਤਸਵੀਰਾਂ)
NEXT STORY