ਮੁੰਬਈ- ਹਾਲੀਵੁੱਡ ਸਿੰਗਰ ਅਤੇ ਅਭਿਨੇਤਰੀ ਸੈਲੇਨਾ ਗੋਮੇਜ਼ ਨੇ ਹਾਲ ਹੀ 'ਚ ਫਿਲਮ 'Dubious Battle' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਪੀਰੀਅਡ ਡਰਾਮਾ 'ਤੇ ਆਧਾਰਿਤ ਹੈ, ਜਿਸ 'ਚ ਸੈਲੇਨਾ ਯੰਗ ਮਦਰ ਦਾ ਕਿਰਦਾਰ ਅਦਾ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸੈਲੇਨਾ ਨੇ ਹਾਲ ਹੀ 'ਚ ਗਲੈਮਰਸ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ 'ਚ ਉਸ ਨੇ ਸਵੀਮਿੰਗ ਸੂਟ ਪਹਿਨਿਆ ਸੀ। ਇੰਨਾ ਹੀ ਨਹੀਂ ਸ਼ੂਟ ਤੋਂ ਫਰੀ ਹੋ ਕੇ ਉਹ ਮੈਕਸਿਕੋ ਗਈ ਅਤੇ ਬੀਚ 'ਤੇ ਉਸ ਨੇ ਦੋਸਤਾਂ ਨਾਲ ਕਾਫੀ ਸਮਾਂ ਬਤੀਤ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਸੈਲੇਨਾ ਦਾ ਬੁਆਏਫ੍ਰੈਂਡ ਸਿੰਗਰ ਜਸਟਿਸ ਬੀਬਰ ਨਾਲ ਬ੍ਰੇਕਅਪ ਹੋ ਗਿਆ ਹੈ।
ਬਾਲੀਵੁੱਡ ਦੀਆਂ ਕਈ ਅਜਿਹੀਆਂ ਫਿਲਮਾਂ ਵੀ ਹਨ, ਜਿਨ੍ਹਾਂ ਨੂੰ ਤੁਸੀਂ ਵੀ ਕਰੋਗੇ ਸਲਾਮ (ਦੇਖੋ ਤਸਵੀਰਾਂ)
NEXT STORY