ਨਵੀਂ ਦਿੱਲੀ- ਅਭਿਨੇਤਾ ਰਣਵਿਜੇ ਸਿੰਘ ਤੇ ਬਾਲੀਵੁੱਡ ਦੀ ਸੈਕਸੀ ਬੇਬੀ ਡੌਲ ਸੰਨੀ ਲਿਓਨ ਅਗਾਮੀ ਸ਼ੋਅ ਐੱਮ ਟੀ. ਵੀ. ਸਪਲਿਟਸਵਿਲਾ 8 ਦੇ ਪ੍ਰਚਾਰ 'ਚ ਵੌਟ ਵੂਮੈਨ ਲਵ ਮਿਊਜ਼ਿਕ ਵੀਡੀਓ 'ਚ ਇਕੱਠੇ ਡਾਂਸ ਕਰਦੇ ਨਜ਼ਰ ਆਏ। ਦੋਵੇਂ ਸ਼ੋਅ ਦੇ ਹੋਸਟ ਹਨ। ਐੱਮ ਟੀ. ਵੀ. ਸਪਲਿਟਸਵਿਲਾ 8 ਦੇ ਲਾਂਚ ਲਈ ਚੈਨਲ ਦੇ ਅਧਿਕਾਰੀਆਂ ਨੇ ਸ਼ੋਅ ਦਾ ਇਕ ਸ਼ਾਰਟ ਰੂਪ ਤਿਆਰ ਕਰਕੇ ਉਸ ਨੂੰ ਇਸ ਮਿਊਜ਼ਿਕ ਵੀਡੀਓ 'ਚ ਤਬਦੀਲ ਕੀਤਾ। ਸ਼ੋਅ ਦੀ ਥੀਮ ਦਿ ਵੇ ਟੂ ਏ ਵੂਮੈਨਜ਼ ਹਾਰਟ ਹੈ। ਸੰਗੀਤ ਵੀਡੀਓ 'ਚ ਰਣਵਿਜੇ ਤੇ ਲਿਓਨ ਇਕ ਜੋੜੇ ਦੇ ਰੂਪ 'ਚ ਡਾਂਸ ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
ਐੱਮ ਟੀ. ਵੀ. ਵਲੋਂ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੰਨੀ ਇਸ ਵਿਸ਼ੇ ਦੀ ਸਰਵਸ੍ਰੇਸ਼ਠ ਸਿੱਖਿਅਕ ਤੇ ਰਣਵਿਜੇ ਸਰਵਸ੍ਰੇਸ਼ਠ ਬੁਆਏਫਰੈਂਡ ਹਨ। ਜਿਨ੍ਹਾਂ ਤੋਂ ਭਾਰਤੀ ਲੜਕਿਆਂ ਨੂੰ ਇਕ ਸਬਕ ਲੈਣਾ ਚਾਹੀਦਾ ਹੈ। ਸੰਨੀ ਤੇ ਰਣਵਿਜੇ ਦੋਵਾਂ ਨੂੰ ਵੀਡੀਓ 'ਚ ਕੰਮ ਕਰਕੇ ਮਜ਼ਾ ਆਇਆ। ਸੰਨੀ ਪਹਿਲਾਂ ਵੀ ਇਸ ਸ਼ੋਅ ਦਾ ਪਿਛਲਾ ਸੀਜ਼ਨ ਹੋਸਟ ਕਰ ਚੁੱਕੀ ਹੈ ਤੇ ਉਸ ਦਾ ਕਹਿਣਾ ਹੈ ਕਿ ਇਸ ਵਾਰ ਦਾ ਸੀਜ਼ਨ ਵੀ ਉਸ ਲਈ ਸ਼ਾਨਦਾ ਹੋਵੇਗਾ।
ਸਲਮਾਨ ਖਾਨ ਨੇ ਠੁਕਰਾਇਆ ਜੰਮੂ-ਕਸ਼ਮੀਰ ਸਰਕਾਰ ਦਾ ਇਹ ਆਫਰ
NEXT STORY