ਜੰਮੂ- ਬਾਲੀਵੁੱਡ ਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਪਹਿਲਗਾਮ 'ਚ ਫਿਲਮ ਬਜਰੰਗੀ ਭਾਈਜਾਨ ਦੀ ਸ਼ੂਟਿੰਗ ਕਰ ਰਹੇ ਹਨ। ਇਸ ਵਿਚਾਲੇ ਸਲਮਾਨ ਕਾਨ ਨੂੰ ਜੰਮੂ-ਕਸ਼ਮੀਰ ਟੂਰਿਜ਼ਮ ਨੂੰ ਪ੍ਰਮੋਟ ਕਰਨ ਦਾ ਆਫਰ ਦਿੱਤਾ, ਜਿਸ ਨੂੰ ਸਲਮਾਨ ਨੇ ਠੁਕਰਾ ਦਿੱਤਾ ਹੈ। ਰਾਜ ਦੀ ਸੱਤਾ 'ਤੇ ਕਾਬਜ਼ ਪੀ. ਡੀ. ਪੀ. ਦੇ ਨੇਤਾਵਾਂ ਨੇ ਇਸ ਆਫਰ ਦੇ ਨਾਲ ਸਲਮਾਨ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਨੇ ਆਪਣੀ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ 6 ਮਈ ਤਕ ਕੋਈ ਨਵਾਂ ਆਫਰ ਸਵੀਕਾਰ ਨਹੀਂ ਕਰਨਾ ਚਾਹੁੰਦੇ।
ਸੂਤਰਾਂ ਦੀ ਮੰਨੀਏ ਤਾਂ ਸਲਮਾਨ ਖਾਨ 6 ਮਈ ਨੂੰ ਆਉਣ ਵਾਲੇ ਹਿੱਟ ਐਂਡ ਰਨ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਮੁੰਬਈ ਕੋਰਟ ਵਲੋਂ ਸਲਮਾਨ ਨੂੰ ਕੇਸ 'ਚ ਬਰੀ ਕਰ ਦਿੱਤਾ ਜਾਂਦਾ ਹੈ ਤਾਂ ਉਹ ਜੰਮੂ-ਕਸ਼ਮੀਰ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਤਿਆਰ ਹੋ ਸਕਦੇ ਹਨ। ਸਲਮਾਨ ਦੇ ਬੁਲਾਰੇ ਨੇ ਦੱਸਿਆ ਕਿ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਅਜੇ ਇਹ ਸਹੀ ਸਮਾਂ ਨਹੀਂ ਹੈ। ਇਸ ਦੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।
ਸਚਿਨ ਨਾਲ ਆਪਣੇ ਜਨਮਦਿਨ ਨੂੰ ਲੱਕੀ ਮੰਨਦੇ ਹਨ ਵਰੁਣ ਧਵਨ
NEXT STORY