ਮੁੰਬਈ- ਮਾਵਰਾ ਹੋਕੇਨ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ। ਇਸ ਅਭਿਨੇਤਰੀ ਦੀ ਖੂਬਸੂਰਤੀ ਅਤੇ ਅਭਿਨੈ ਦੀ ਤਰੀਫ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਕ ਵੀਡੀਓ 'ਚ ਕਰ ਚੁੱਕੇ ਹਨ। ਮਾਵਰਾ ਨੇ ਇਕ ਅਭਿਨੇਤਰੀ ਅਤੇ ਮਾਡਲ ਦੇ ਤੌਰ 'ਤੇ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ। ਕਈ ਪਾਕਿਸਤਾਨੀ ਸੀਰੀਅਲਸ 'ਚ ਲੀਡ ਰੋਲ ਅਦਾ ਕਰਨ ਵਾਲੀ ਇਸ ਅਭਿਨੇਤਰੀ ਨੂੰ ਟੀਵੀ ਐਵਾਰਡਸ 'ਚ ਬੈਸਟ ਅਭਿਨੇਤਰੀ ਦੇ ਤੌਰ 'ਤੇ ਵੀ ਨਾਮਜ਼ਦ ਕੀਤਾ ਗਿਆ ਸੀ। ਮਾਵਰਾ ਬਾਰੇ ਖਾਸ ਗੱਲ ਇਹ ਵੀ ਹੈ ਕਿ ਉਸ ਦਾ ਕਦੇ ਕਿਸੇ ਵੀ ਕੰਟਰੋਵਰਸੀ 'ਚ ਨਾਂ ਨਹੀਂ ਆਇਆ ਹੈ। ਕਰਾਚੀ ਦੀ ਰਹਿਣ ਵਾਲੀ ਇਸ ਅਭਿਨੇਤਰੀ ਨੇ ਇੰਟਰਟੇਨਮੈਂਟ ਇੰਡਸਟਰੀ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਵੀਜੇ ਦੇ ਤੌਰ 'ਤੇ ਕੀਤੀ ਸੀ। ਮਾਵਰਾ ਹੋਕੇਨ ਪਾਕਿਸਤਾਨੀ ਸੀਰੀਅਲ 'ਸੇਰੇ ਹਰਜੋਈ', 'ਇਕ ਤੰਮਨਾ ਲਾ ਹਾਸਿਲ ਸੀ', 'ਹਲਕੀ ਸੀ ਖਲਿਸ਼', 'ਮੇਰੇ ਹੁਜੂਰ' ਆਦਿ 'ਚ ਨਜ਼ਰ ਆਈ। ਮਾਵਰਾ ਬ੍ਰੈਡ ਪਿਟ ਨੂੰ ਆਪਣਾ ਆਈਡਲ ਮੰਨਦੀ ਹੈ। ਮਾਵਰਾ ਆਪਣੇ ਕੈਰੀਅਰ ਦੀਆਂ ਉੱਚਾਈਆਂ ਵੱਲ ਵੱਧ ਰਹੀ ਹੈ ਅਤੇ ਹਾਲੇ ਉਸ ਦੀ ਵਿਆਹ ਕਰਵਾਉਣ ਸੰਬੰਧੀ ਕੋਈ ਯੋਜਨਾ ਨਹੀਂ ਹੈ ਫਿਲਹਾਲ ਇਹ ਸਿੰਗਲ ਹੈ। ਤੁਹਾਨੂੰ ਦੱਸ ਦਈਏ ਮਾਵਰਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਸਲਮਾਨ ਖਾਨ ਦੀ ਫੈਨ ਹੈ।
ਖੁਸ਼ਖਬਰੀ: ਗਰਭਵਤੀ ਹਨ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY