ਮੁੰਬਈ- ਬਾਲੀਵੁੱਡ ਦੇ ਨਵੇਂ ਅਦਾਕਾਰ ਵਰੁਣ ਧਵਨ ਜਿਸ ਤੇਜ਼ੀ ਨਾਲ ਆਪਣੀਆਂ ਫਿਲਮਾਂ 'ਚ ਕਿਸਿੰਗ ਅਤੇ ਬੈੱਡਰੂਮ ਸੀਨ ਦੇ ਰਹੇ ਹਨ ਛੇਤੀ ਹੀ ਉਹ ਇਮਰਾਨ ਹਾਸ਼ਮੀ ਨੂੰ ਪਿੱਛੇ ਛੱਡ ਦੇਣਗੇ। ਵਰੁਣ ਧਵਨ ਨੇ ਅਦਾਕਾਰ ਦੇ ਤੌਰ 'ਤੇ ਹੁਣ ਤੱਕ ਪੰਜ ਫਿਲਮਾਂ ਕੀਤੀਆਂ ਹਨ ਅਤੇ ਇਨ੍ਹਾਂ ਪੰਜ ਫਿਲਮਾਂ 'ਚ ਉਨ੍ਹਾਂ ਨੇ 15 ਤੋਂ ਜ਼ਿਆਦਾ ਕਿੱਸ ਸੀਨਜ਼ ਕੀਤੇ ਹਨ। ਆਪਣੇ ਪਾਪਾ ਦੀ ਫਿਲਮ 'ਮੈਂ ਤੇਰਾ ਹੀਰੋ' 'ਚ ਡੇਵਿਡ ਧਵਨ ਦੇ ਸਾਹਮਣੇ ਹੀ ਉਨ੍ਹਾਂ ਨੇ ਪੰਜ ਕਿਸਿੰਗ ਸੀਨ ਫਿਲਮਾਏ। ਇਸ ਫਿਲਮ 'ਚ ਨਰਗਿਸ ਫਾਖਰੀ ਦੇ ਨਾਲ ਫਿਲਮਾਏ ਗਏ ਕਿਸਿੰਗ ਅਤੇ ਬੈੱਡਰੂਮ ਸੀਨ ਵੀ ਬਹੁਤ ਚਰਚਾ 'ਚ ਰਹੇ ਸਨ। ਵਰੁਣ ਧਵਨ ਨੂੰ 'ਸਟੂਡੈਂਟ ਆਫ ਦਿ ਈਅਰ' 'ਚ ਕਰਨ ਜੌਹਰ ਨੇ ਆਲੀਆ ਦੇ ਨਾਲ ਰੋਮਾਂਸ ਦਾ ਇੰਨੀ ਮੌਕਾ ਨਹੀਂ ਦਿੱਤਾ ਸੀ ਇਸ ਲਈ ਉਨ੍ਹਾਂ ਨੇ ਸਾਰੀ ਕਸਰ 'ਹੰਪਟੀ ਸ਼ਰਮਾ ਕੀ ਦੁਲਹਣੀਆ' 'ਚ ਕੱਢੀ। ਇਸ ਫਿਲਮ 'ਚ ਦੋਵਾਂ ਦਾ ਜ਼ਬਰਦਸਤ ਰੋਮਾਂਸ ਹੈ।
'ਬਦਲਾਪੁਰ' 'ਚ ਯਾਮੀ ਗੌਤਮ ਛੋਟੀ ਜਿਹੀ ਭੂਮਿਕਾ 'ਚ ਹੈ ਪਰ ਉਸ 'ਚ ਵਰੁਣ ਨੇ ਕਿੱਸ ਕਰਨ ਦਾ ਮੌਕਾ ਨਹੀਂ ਗਵਾਇਆ ਦੋਵਾਂ 'ਤੇ ਹੌਟ ਕਿਸਿੰਗ ਸੀਨ ਫਿਲਮਾਇਆ ਗਿਆ ਹੈ। ਵਰੁਣ ਦੀ ਅਗਲੀ ਫਿਲਮ ਸ਼ਰਧਾ ਕਪੂਰ ਦੇ ਨਾਲ ਆਉਣ ਵਾਲੀ ਹੈ। ਉਸ ਦਾ ਇਹ ਸੀਨ ਹੁਣੇ ਚਰਚਾ 'ਚ ਆ ਗਿਆ ਹੈ। ਹੁਣ ਤੁਸੀਂ ਹੀ ਦੱਸੋ ਕਿ ਇਨ੍ਹਾਂ ਨੂੰ ਸੀਰੀਅਲ ਕਿੱਸਰ ਕਿਉਂ ਨਾ ਕਿਹਾ ਜਾਵੇ।
OMG! ਕੈਟਰੀਨਾ ਨੂੰ ਛੱਡ ਪਾਕਿ ਦੀ ਇਸ ਅਭਿਨੇਤਰੀ 'ਤੇ ਫਿਦਾ ਹੋਏ ਰਣਬੀਰ! (ਦੇਖੋ ਤਸਵੀਰਾਂ)
NEXT STORY