ਮੁੰਬਈ- ਬਾਲੀਵੁੱਡ 'ਚ ਅਰਿਜੀਤ ਸਿੰਘ ਦਾ ਨਾਂ ਉਨ੍ਹਾਂ ਗਾਇਕਾਵਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨੇ ਆਪਣੀ ਗਾਇਕੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਹੀ ਪਛਾਣ ਬਣਾਈ ਹੈ। ਅਰਿਜੀਤ ਸਿੰਘ ਇਕ ਭਾਰਤੀ ਪਲੇਬੈਕ ਸਿੰਗਰ ਅਤੇ ਮਿਊਜ਼ਿਕ ਪ੍ਰੋਗਰਾਮਰ ਹਨ। ਅਰਿਜੀਤ ਅੱਜ ਆਪਣਾ 27ਵਾਂ ਜਨਮਦਿਨ ਮਨ੍ਹਾ ਰਹੇ ਹਨ। ਅਰਿਜੀਤ ਦਾ ਜਨਮ 25 ਅਪ੍ਰੈਲ 1987 ਨੂੰ ਜੀਆਗੰਜ, ਮੁਰਸ਼ੀਦਾਬਾਦ 'ਚ ਹੋਇਆ। ਅਰਿਜੀਤ ਨੇ ਸਾਲ 2005 'ਚ ਰਿਐਲਿਟੀ ਸ਼ੋਅ 'ਫੇਮ ਗੁਰੂਕੂਲ' 'ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਹ ਸ਼ੋਅ '10 ਕਾ 10 ਲੇ ਗਿਆ ਦਿਲ' 'ਚੋਂ ਜੇਤੂ ਰਹੇ ਸਨ। ਸਾਲ 2013 'ਚ ਰਿਲੀਜ਼ ਫਿਲਮ 'ਆਸ਼ਿਕੀ 2' 'ਚ 'ਤੁਮ ਹੀ ਹੋ' ਗਾਣੇ ਨਾਲ ਅਰਿਜੀਤ ਦੀ ਪ੍ਰਸਿੱਧੀ ਵਧੀ ਸੀ। ਇਸ ਗਾਣੇ ਤੋਂ ਬਾਅਦ ਸਾਰਿਆਂ ਦੀ ਜ਼ੁਬਾਨ 'ਤੇ ਇਨ੍ਹਾਂ ਦਾ ਨਾਂ ਛਾ ਗਿਆ ਸੀ। ਅਰਿਜੀਤ ਨੂੰ ਇਸ ਗਾਣੇ ਲਈ ਬੈਸਟ ਮੇਲ ਪਲੇਬੈਕ ਸਿੰਗਰ' ਦੇ ਤੌਰ 'ਤੇ ਫਿਲਮਫੇਅਰ ਐਵਾਰਡ ਵੀ ਦਿੱਤਾ ਗਿਆ ਸੀ। ਇਸੇ ਫਿਲਮ 'ਚ ਅਰਿਜੀਤ ਨੇ ਜੀਤ ਗਾਂਗੁਲੀ ਨਾਲ ਟ੍ਰੈਕ ਸਿਟੀ ਲਾਈਟਸ ਵੀ ਕੀਤਾ।
ਤੁਹਾਨੂੰ ਦੱਸ ਦਈਏ ਅਰਿਜੀਤ ਦੀ ਮਾਤਾ ਬੰਗਾਲੀ ਅਤੇ ਪਿਤਾ ਪੰਜਾਬੀ ਹਨ। ਅਰਿਜੀਤ ਨੇ ਮਿਊਜ਼ਿਕ ਦੀ ਟ੍ਰੇਨਿੰਗ ਆਪਣੀ ਦਾਦੀ ਅਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਤੋਂ ਲਈ। ਅਰਿਜੀਤ ਨੇ ਆਪਣੀ ਮਾਤਾ ਤੋਂ ਤਬਲਾ ਵਜਾਉਣਾ ਸਿੱਖਿਆ ਹੈ। ਅਰਿਜੀਤ ਸਿੰਘ ਆਯੁਸ਼ਮਾਨ ਖੁਰਾਨਾ, ਪ੍ਰੀਤਮ ਚਕਰਵਰਤੀ, ਵਿਸ਼ਾਲ ਸ਼ੇਖਰ, ਅਮਿਤ ਤ੍ਰਿਵੇਦੀ, ਏ ਆਰ ਰਹਿਮਾਨ, ਰਾਹਤ ਫਤਿਹ ਅਲੀ ਖਾਨ, ਅਨੁ ਮਲਿਕ ਆਦਿ ਕਈ ਗਾਇਕਾਵਾਂ ਨਾਲ ਕੰਮ ਕਰ ਚੁੱਕੇ ਹਨ। ਅਰਿਜੀਤ ਸਿੰਘ ਨੇ ਹੁਣ ਤੱਕ ਕਈ ਸੁਪਰਹਿੱਟ ਗੀਤ ਗਾਏ ਹਨ ਇਨ੍ਹਾਂ 'ਚ 'ਤੁਮ ਹੀ ਹੋ', 'ਸਾਵਨ ਆਇਆ ਹੈ', 'ਕਭੀ ਜੋ ਬਾਦਲ ਬਰਸੇ', 'ਹਮਦਰਦ', 'ਦਿੱਲੀ ਵਾਲੀ ਗਰਲਫ੍ਰੈਂਡ', 'ਸੁਣੋ ਨਾ ਸਗਮਰਮਰ', 'ਜੁਦਾਈ' ਆਦਿ ਸ਼ਾਮਲ ਹਨ।
ਅਜਿਹੇ ਕਿਸਿੰਗ ਸੀਨਜ਼ ਤਾਂ ਇਮਰਾਨ ਹਾਸ਼ਮੀ ਨੂੰ ਵੀ ਪਿੱਛੇ ਛੱਡ ਗਏ (ਦੇਖੋ ਤਸਵੀਰਾਂ)
NEXT STORY