ਮੁੰਬਈ- ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੁ ਦੀ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਉਹ ਪੋਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਹਾਸਾ ਆਵੇਗਾ ਕਿਉਂਕਿ ਇਹ ਵੀਡੀਓ ਐਨੀਮੇਟੇਡ ਹੈ। ਵੀਡੀਓ 'ਚ ਕਾਰਟੂਨ 'ਤੇ ਬਿਪਾਸ਼ਾ ਦਾ ਚਿਹਰਾ ਲਗਾਇਆ ਗਿਆ ਹੈ। ਦੇਖਣ 'ਚ ਇਹ ਕਾਫੀ ਮਜ਼ੇਦਾਰ ਹੈ। ਉਂਝ ਬਿਪਾਸ਼ਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਅਲਰਟ ਰਹਿੰਦੀ ਹੈ। ਸੁਣਨ 'ਚ ਆਇਆ ਹੈ ਕਿ ਉਹ ਪੋਲ ਡਾਂਸਿੰਗ ਸਿੱਖ ਰਹੀ ਹੈ। ਤੁਹਾਨੂੰ ਦੱਸ ਦਈਏ ਇਨ੍ਹੀਂ ਦਿਨੀਂ ਬਿਪਾਸ਼ਾ ਬਸੁ ਨੂੰ ਕਥਿਤ ਤੌਰ 'ਤੇ ਬੁਆਏਫ੍ਰੈਂਡ ਅਤੇ ਟੀਵੀ ਅਭਿਨੇਤਾ ਕਰਨ ਸਿੰਘ ਗਰੋਵਰ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ ਹੈ। ਸੂਤਰਾਂ ਅਨੁਸਾਰ ਕਰਨ ਅਤੇ ਬਿਪਾਸ਼ਾ ਨੂੰ ਡਿਨਰ ਲਈ ਮੁੰਬਈ ਦੇ ਇਕ ਹੋਟਲ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਦੋਹਾਂ 'ਚ ਕਾਫੀ ਕੈਮਿਸਟਰੀ ਦੇਖੀ ਗਈ।
ਪ੍ਰਿਯੰਕਾ ਚੋਪੜਾ ਨਾਲ ਬਹੁਤ ਨਾਰਾਜ਼ ਹਨ ਭੰਸਾਲੀ!
NEXT STORY