ਭੋਗਪੁਰ (ਅਰੋੜਾ)- ਅੱਜਕਲ ਹਰ ਨੌਜਵਾਨ ਕੈਨੇਡਾ ਜਾਣ ਦੀ ਇੱਛਾ ਰੱਖਦਾ ਹੈ ਅਤੇ ਕਈ ਵਾਰ ਕੈਨੇਡਾ ਜਾਣ ਦਾ ਚੱਕਰ ਵਿਚ ਠੱਗ ਏਜੰਟਾਂ ਦੇ ਹੱਥੇ ਚੜ੍ਹ ਕੇ ਜੋ ਕੁਝ ਉਸ ਕੋਲ ਹੁੰਦਾ ਹੈ ਉਹ ਵੀ ਗਵਾ ਬੈਠਦਾ ਹੈ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸ਼ਾਇਹ ਖ਼ਬਰ ਤੁਹਾਡੇ ਲਈ ਹੈ।
ਇਸੇ ਅਧੀਨ ਭੋਗਪੁਰ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 26 ਲੱਖ ਦੀ ਠਗੀ ਕਰਨ ਵਾਲੇ ਜੋੜੇ ਅਤੇ ਉਸ ਦੇ ਬੇਟੇ 'ਤੇ ਮਾਮਲਾ ਦਰਜ ਕੀਤਾ ਹੈ। ਭੋਗਪੁਰ ਦੇ ਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਵਾਰਡ ਨੰਬਰ 4 ਨੇ 22 ਦਸੰਬਰ 2014 ਨੂੰ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਸੀ ਕਿ ਕੈਨੇਡਾ ਭੇਜਣ ਦਾ ਲਾਰਾ ਲਗਾ ਕੇ ਇਕ ਪਰਿਵਾਰ ਦੇ 3 ਮੈਂਬਰਾਂ ਤੋਂ ਉਸ ਨੇ 26 ਲੱਖ ਰੁਪਏ ਲਏ ਪਰ ਵਿਦੇਸ਼ ਨਹੀਂ ਭੇਜਿਆ।
ਭੋਗਪੁਰ ਪੁਲਸ ਨੇ ਜਾਂਚ ਕਰਨ ਦੇ ਬਾਅਦ ਦੋਸ਼ੀ ਬਲਕਾਰ ਸਿੰਘ, ਉਸ ਦੀ ਪਤਨੀ ਹਰਜੀਤ ਕੌਰ ਅਤੇ ਬੇਟੇ ਲਵਜੀਤ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਵੀ ਗ੍ਰਿਫਤਾਰ ਨਹੀਂ ਹੋਏ ਹਨ।
ਕਰ ਰਹੇ ਹੋ ਬੱਚਿਆਂ ਦਾ ਵਿਆਹ ਤਾਂ ਜ਼ਰਾ ਸਾਵਧਾਨ!
NEXT STORY