ਲੁਧਿਆਣਾ (ਪੀ. ਐੱਸ. ਧਮੀਜਾ): ਗੁਰਮਤਿ ਸੰਗੀਤ ਅਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦੇ ਤੀਜੇ ਦਿਨ ਗੁਰਮਤਿ ਸੰਗੀਤ ਦੀ ਸੇਵਾ 'ਚ ਕਾਰਜਸ਼ੀਲ ਅਕੈਡਮੀਆਂ, ਜਥੇਬੰਦੀਆਂ, ਸੰਸਥਾਵਾਂ ਅਤੇ ਬੀਬੀਆਂ ਦੀਆਂ ਵੱਖ-ਵੱਖ ਸਭਾ ਸੁਸਾਇਟੀਆਂ ਦਾ ਸਨਮਾਨ ਹੋਇਆ। ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਨਾਮ ਸਿਮਰਨ ਸਮਾਗਮ 'ਚ ਗੁਰਬਾਣੀ ਪੜ੍ਹਨ, ਪੜਚੋਲ ਕਰਨ ਅਤੇ ਆਪਣੇ ਜੀਵਨ 'ਚ ਦ੍ਰਿੜਤਾ ਨਾਲ ਲਾਗੂ ਕਰਨ ਲਈ ਸਾਡੀਆਂ ਮਾਵਾਂ, ਭੈਣਾਂ, ਧੀਆਂ ਵਲੋਂ ਕੌਮੀ ਜਥੇਬੰਦੀ ਨਿੱਗਰ ਕਰਨ ਵਿਚ ਦਿੱਤਾ ਯੋਗਦਾਨ ਨਾ ਭੁੱਲਣ ਯੋਗ ਹੈ, ਉਨ੍ਹਾਂ ਕਿਹਾ ਕਿ ਮਾਵਾਂ ਦੀ ਗੋਦ ਉਨ੍ਹਾਂ ਦੇ ਦੁਲਾਰਿਆਂ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਵਿਦਆ ਦਾਤੇ ਦੇ ਰੂਪ 'ਚ ਬੀਬੀਆਂ ਨੇ ਆਪਣੇ ਦੁਲਾਰਿਆਂ ਦੀ ਸ਼ਖਸ਼ੀਅਤ ਨੂੰ ਸੱਚ ਦੇ ਸਾਂਚੇ ਵਿਚ ਘੜਿਆ ਤੇ ਖ਼ੂਬਸੂਰਤ ਵਰਤਮਾਨ ਦੇ ਚਮਕਦੇ ਭਵਿੱਖ ਵੱਲ ਪੈਰ ਪੁੱਟਣ ਲਈ ਪ੍ਰੇਰਿਆ।
ਇਸ ਦੌਰਾਨ ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਓਦੇਆਂ ਜਵੱਦੀ ਟਕਸਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਾਈ ਹਰਮਨ ਸਿੰਘ ਜਵੱਦੀ ਟਕਸਾਲ, ਜਵੱਦੀ ਟਕਸਾਲ ਦੀ ਵਿਦਆਰਥਣਾ, ਰਾਬੀਆ ਰਬਾਬੀ ਅਕੈਡਮੀ ਬਠਿੰਡਾ, ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ, ਭਾਈ ਅਰਸ਼ਦੀਪ ਸਿੰਘ ਲੁਧਿਆਣਾ, ਭਾਈ ਰਣਜੀਤ ਸਿੰਘ ਰਬਾਬੀ, ਭਾਈ ਗੁਰਜੰਟ ਸਿੰਘ ਮਹਿਤਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ, ਸੇਵਾ ਅਕੈਡਮੀ ਮਹਿਤਾ ਚੌਂਕ, ਭਾਈ ਜਸਕੀਰਤ ਸਿੰਘ, ਭਾਈ ਪ੍ਰਦੀਪ ਸਿੰਘ ਅੰਮ੍ਰਿਤਸਰ, ਭਾਈ ਗੁਰਪਾਲ ਸਿੰਘ ਤਰਨ ਤਾਰਨ, ਦਲ ਬਾਬਾ ਬਿਧੀ ਚੰਦ ਗੁਰਮਤ ਸੰਗੀਤ ਅਕੈਡਮੀ ਸੁਰ ਸਿੰਘ, ਭਾਈ ਇਕਬਾਲ ਸਿੰਘ ਅੰਮ੍ਰਿਤਸਰ, ਭਾਈ ਜੋਬਨਪ੍ਰੀਤ ਸਿੰਘ ਲੁਧਿਆਣਾ, ਰਬਾਬ ਸੰਗੀਤ ਅਕੈਡਮੀ ਬੁਢਲਾਡਾ, ਭਾਈ ਪਵਨਪ੍ਰੀਤ ਸਿੰਘ ਜਵੱਦੀ ਟਕਸਾਲ, ਬੀਬੀ ਮਨਜੀਤ ਕੌਰ ਅੰਮ੍ਰਿਤਸਰ, ਭਾਈ ਅਨੂਪ ਸਿੰਘ ਪਟਿਆਲਾ, ਭਾਈ ਅਮਨਦੀਪ ਸਿੰਘ ਲੁਧਿਆਣਾ, ਭਾਈ ਬੇਅੰਤ ਸਿੰਘ, ਭਾਈ ਵਾਵਲਪ੍ਰੀਤ ਸਿੰਘ ਆਦਿ ਨੇ ਕੀਰਤਨ ਭਗਤੀ ਤੇ ਸ਼ਾਂਤਰਸ ਭਰਪੂਰ ਸ਼ਬਦ ਦੀ ਪ੍ਰਧਾਨਤਾ ਕਇਮ ਰੱਖਦਿਆਂ ਸਰੋਤਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।
ਕਾਂਗਰਸ ਹਾਈਕਮਾਂਡ ਨੇ ਪੰਜਾਬ 'ਚ ਕੀਤੀਆਂ ਵੱਡੀਆਂ ਨਿਯਕੁਤੀਆਂ
NEXT STORY