ਜਲੰਧਰ (ਰਾਜੇਸ਼)-ਮਰਚੈਂਟ ਨੇਵੀ ਅਫਸਰ ਨੇ ਆਪਣੀ 8 ਮਹੀਨਿਆਂ ਦੀ ਗਰਭਵਤੀ ਪਤਨੀ ਨਾਲ ਇੰਨੀ ਕਰੂਰਤਾ ਦਿਖਾਈ, ਜੋ ਸ਼ਾਇਦ ਪਤਨੀ ਨੇ ਕਦੇ ਸੋਚੀ ਨਹੀਂ ਹੋਵੇਗੀ। ਉਸ ਨੇ ਆਪਣੀ ਗਰਭਵਤੀ ਪਤਨੀ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ, ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਕੀਰਤੀ ਪੁਰੀ ਪਤਨੀ ਵਰੁਣ ਪੁਰੀ ਵਾਸੀ ਬਸਤੀ ਗੁਜ਼ਾਂ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸਦੇ ਵਿਆਹ ਨੂੰ 5 ਸਾਲ ਹੋ ਗਏ ਹਨ ਅਤੇ ਉਸਦਾ ਪਤੀ ਮਰਚੈਂਟ ਨੇਵੀ ਵਿਚ ਕੈਪਟਨ ਹੈ, ਜੋ 6 ਮਹੀਨੇ ਬਾਅਦ 2 ਮਹੀਨਿਆਂ ਦੀ ਛੁੱਟੀ 'ਤੇ ਆਉਂਦਾ ਸੀ। ਉਸਨੇ ਦੋਸ਼ ਲਗਾਇਆ ਕਿ ਉਸਦੇ ਵਿਆਹ ਦੇ ਬਾਅਦ ਤੋਂ ਹੀ ਉਸਦਾ ਪਤੀ ਨੌਕਰੀ ਦੇ ਕਾਰਨ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ, ਜਿਸ ਕਾਰਨ ਉਹ ਆਪਣੇ ਸਹੁਰੇ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਸਹੁਰੇ ਉਸ ਨੂੰ ਦਾਜ ਵਿਚ ਕਾਰ ਲਿਆਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਕੁੱਟ ਚੁੱਕੇ ਹਨ।
ਕੀਰਤੀ ਨੇ ਦੱਸਿਆ ਕਿ ਹੁਣ ਉਹ 8 ਮਹੀਨਿਆਂ ਦੀ ਗਰਭਵਤੀ ਹੈ ਅਤੇ ਉਸਦਾ ਪਤੀ ਕੁਝ ਦਿਨ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਉਹ ਗਰਭਵਤੀ ਹੋਣ ਦੇ ਬਾਵਜੂਦ ਉਸਦੇ ਨਾਲ ਬਿਨਾਂ ਉਸਦੀ ਮਰਜ਼ੀ ਤੋਂ ਸੰਬੰਧ ਬਣਾ ਰਿਹਾ ਸੀ। ਉਸਨੇ ਕਈ ਵਾਰ ਉਸ ਨੂੰ ਮਨ੍ਹਾ ਕੀਤਾ ਪਰ ਉਹ ਨਾ ਮੰਨਿਆ। ਕੀਰਤੀ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਉਸਦੇ ਪਤੀ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਉਸਦੇ ਸਹੁਰੇ ਸੁਕੇਸ਼ ਪੁਰੀ, ਸੱਸ ਸੁਮਨ ਪੁਰੀ, ਜੇਠ ਕਰਨ ਪੁਰੀ ਅਤੇ ਜੇਠਾਣੀ ਰੋਜੀ ਪੁਰੀ ਨੇ ਉਸਦੇ ਗਲੇ ਵਿਚ ਚੁੰਨੀ ਪਾ ਕੇ ਉਸਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਉਸਨੇ ਰੌਲਾ ਪਾਇਆ ਤਾਂ ਮੁਹੱਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਕੀਰਤੀ ਦੀ ਸ਼ਿਕਾਇਤ 'ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਉਸਦੇ ਪਤੀ ਵਰੁਣ ਪੁਰੀ, ਸਹੁਰੇ ਸੁਕੇਸ਼ ਪੁਰੀ, ਸੱਸ ਸੁਮਨ ਪੁਰੀ, ਜੇਠ ਕਰਨ ਪੁਰੀ ਅਤੇ ਜੇਠਾਣੀ ਰੋਜੀ ਪੁਰੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕੀਰਤੀ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਸੱਸ ਅਤੇ ਜੇਠਾਣੀ ਫਰਾਰ ਹਨ।
ਡਾ. ਮਨਮੋਹਨ ਤੋਂ ਕਿਹੜੀ ਗਿੱਦੜ-ਸਿੰਙੀ ਲੈਣ ਗਏ ਬਾਦਲ ਸਾਹਬ!
NEXT STORY