ਜ਼ੀਰਕਪੁਰ (ਗੁਰਪ੍ਰੀਤ)-ਜ਼ੀਰਕਪੁਰ ਦੇ ਬਲਟਾਣਾ ਖੇਤਰ 'ਚ ਪੀ. ਜੀ. 'ਚ ਰਹਿੰਦੀ ਇਕ 19 ਸਾਲਾ ਦੀ ਲੜਕੀ ਪਿਛਲੇ ਇਕ ਹਫਤੇ ਤੋਂ ਲਾਪਤਾ ਹੈ, ਜਿਸ ਨੇ ਰੋਂਦੇ ਹੋਏ ਆਪਣੇ ਭਰਾ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਓ, ਜਿਸ ਤੋਂ ਬਾਅਦ ਲੜਕੀ ਦਾ ਭਰਾ ਸ਼ਿਕਾਇਤ ਲੈ ਕੇ ਪੁਲਸ ਦੇ ਅੱਗੇ ਤਰਲੇ ਮਿੰਨਤਾਂ ਕਰ ਰਿਹਾ ਹੈ ਪੁਲਸ ਉਸ ਦੀ ਗੱਲ ਨਹੀਂ ਸੁਣ ਰਹੀ।
ਇਕ ਹਫਤੇ ਤੋਂ ਨਾ ਤਾਂ ਚੰਡੀਗੜ੍ਹ ਪੁਲਸ ਅਤੇ ਨਾ ਹੀ ਬਲਟਾਣਾ ਚੌਕੀ 'ਚ ਲੜਕੀ ਦੇ ਅਗਵਾ ਹੋਣ ਦਾ ਕੋਈ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਜ਼ਿਲਾ ਮੋਹਾਲੀ ਪੁਲਸ ਦੇ ਕੰਟਰੋਲ ਰੂਮ 'ਤੇ ਵੀ ਸ਼ਿਕਾਇਤ ਕੀਤੀ ਪਰ ਸ਼ਾਮ ਤਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਹੋਈ। ਬਲਟਾਣਾ ਪੁਲਸ ਚੌਕੀ ਦੇ ਬਾਹਰ ਖੜ੍ਹੇ ਲੜਕੀ ਦੇ ਭਰਾ ਵਿਪਨ ਕੁਮਾਰ ਵਾਸੀ ਬੈਜਨਾਥ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਉਸਦੀ 19 ਸਾਲਾ ਦੀ ਭੈਣ ਡਿੰਪਲ ਪੁੱਤਰੀ ਕਰਮ ਸਿੰਘ ਪੀ. ਜੀ. 'ਚ ਰਹਿੰਦੀ ਸੀ। ਬੀਤੀ 21 ਅਪ੍ਰੈਲ ਨੂੰ ਡਿੰਪਲ ਦਾ ਫੋਨ ਆਇਆ ਕਿ ਉਹ ਘਰ ਆ ਰਹੀ ਹੈ।
ਸ਼ਾਮ ਵੇਲੇ ਉਹ ਬਲਟਾਣਾ ਤੋਂ ਚੰਡੀਗੜ੍ਹ 43 ਬੱਸ ਅੱਡੇ ਲਈ ਨਿਕਲੀ ਪਰ ਉਸਦਾ ਇਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਚਲੀ ਗਈ। ਮੋਬਾਈਲ ਫੋਨ ਨਾਲ ਵੀ ਕੋਈ ਸੰਪਰਕ ਨਹੀਂ ਹੋ ਸਕਿਆ। ਇਥੇ ਪੁੱਜ ਡਿੰਪਲ ਦੇ ਦੋਸਤਾਂ ਨਾਲ ਸੰਪਰਕ ਕਰ ਉਸਦੀ ਕਾਫੀ ਤਲਾਸ਼ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦ ਉਹ ਬਲਟਾਣਾ ਚੌਕੀ 'ਚ ਸ਼ਿਕਾਇਤ ਲੈ ਆਇਆ ਤਾਂ ਬਲਟਾਣਾ ਚੌਕੀ ਦੇ ਇੰਚਾਰਜ ਨੇ ਇਹ ਕਹਿ ਕੇ ਉਨ੍ਹਾਂ ਨੂੰ ਚੰਡੀਗੜ੍ਹ ਪੁਲਸ ਕੋਲ ਭੇਜ ਦਿੱਤਾ ਕਿ ਲੜਕੀ ਚੰਡੀਗੜ੍ਹ ਤੋਂ ਹੀ ਲਾਪਤਾ ਹੋਈ ਹੈ।
ਉਸਨੇ ਕਿਹਾ ਕਿ ਕਈ ਦਿਨ ਚੰਡੀਗੜ੍ਹ ਪੁਲਸ ਦੇ ਅੱਗੇ ਪਿੱਛੇ ਸ਼ਿਕਾਇਤ ਲੈ ਕੇ ਘੁੰਮਣ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਮਾਮਲਾ ਜ਼ੀਰਕਪੁਰ ਦਾ ਹੋਣ ਕਾਰਨ ਬਲਟਾਣਾ ਚੌਕੀ ਭੇਜ ਦਿੱਤਾ। ਉਸਨੇ ਕਿਹਾ ਕਿ ਇਕ ਹਫਤੇ ਤੋਂ ਉਹ ਚੰਡੀਗੜ੍ਹ ਪੁਲਸ ਅਤੇ ਬਲਟਾਣਾ ਚੌਕੀ ਦੀ ਪੁਲਸ ਅੱਗੇ ਪਿਛੇ ਆਪਣੀ ਭੈਣ ਦੇ ਅਗਵਾ ਹੋਣ ਜਾਣ ਦੀ ਸ਼ਿਕਾਇਤ ਲੈ ਕੇ ਘੁੰਮ ਰਿਹਾ ਹੈ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੀ ਭੈਣ ਨੂੰ ਅਗਵਾ ਕਰ ਰਾਜਸਥਾਨ ਦੇ ਬੀਕਾਨੇਰ ਲੈ ਗਏ ਹਨ ਜਿਥੋਂ ਉਸਦੀ ਭੈਣ ਦਾ ਫੋਨ ਆਇਆ ਸੀ ਅਤੇ ਦੱਸਿਆ ਕਿ ਭਬਾਤ ਦੀ ਇਕ ਔਰਤ ਨੇ ਉਸਨੂੰ ਡੇਢ ਲੱਖ ਵਿਚ ਵੇਚ ਦਿੱਤਾ ਹੈ ਅਤੇ ਜੇਕਰ ਉਹ ਡੇਢ ਲੱਖ ਨਹੀਂ ਦੇਣਗੇ ਤਾਂ ਉਸਨੂੰ ਉਹ ਮਾਰ ਦੇਣਗੇ। ਲੜਕੀ ਦੇ ਭਰਾ ਅਤੇ ਦੋਸਤ ਨੇ ਪੱਤਰਕਾਰਾਂ ਨੂੰ ਅਗਵਾ ਕਰਨ ਵਾਲੇ ਕਿਡਨੈਪਰਾਂ ਦੀ ਫੋਨ ਤੇ ਕੀਤੀ ਰਿਕਾਰਡਿੰਗ ਅਤੇ ਮੈਸੇਜ ਵੀ ਦਿਖਾਏੇ।
ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸਦੀ ਭੈਣ ਨੂੰ ਜਾਨ ਦਾ ਖਤਰਾ ਹੈ ਪਰ ਪੁਲਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਉਧਰ ਜ਼ੀਰਕਪੁਰ ਥਾਣਾ ਮੁਖੀ ਦੀਪਇੰਦਰ ਸਿੰਘ ਨੇ ਕਿਹਾ ਕਿ ਜਦ ਇਹ ਮਾਮਲਾ ਉਨ੍ਹਾਂ ਦੀ ਧਿਆਨ ਵਿਚ ਆਇਆ ਤਾਂ ਪੁਲਸ ਨੇ ਲੜਕੀ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਿਸ ਭਬਾਤ ਦੀ ਔਰਤ ਦਾ ਜ਼ਿਕਰ ਕੀਤਾ ਹੈ ਉਸਦੀ ਭਾਲ ਵੀ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ।
ਧੀ ਦੀ ਚੜ੍ਹਦੀ ਜਵਾਨੀ ਦਾ ਵੈਰੀ ਬਣਿਆ ਪਿਓ, ਆਖਰ ਕਰ ਹੀ ਦਿੱਤਾ ਕਾਰਾ!
NEXT STORY