ਜਲੰਧਰ (ਪ੍ਰੀਤ, ਸੁਧੀਰ)-ਬਸਤੀ ਬਾਵਾ ਖੇਲ ਨੇੜੇ ਪੈਂਦੇ ਸ਼ਮਸ਼ਾਨਘਾਟ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੀਤੇ ਦਿਨ ਕਥਿਤ ਰੂਪ 'ਚ ਨਸ਼ੇ 'ਚ ਇਕ ਵਿਅਕਤੀ 40 ਫੁੱਟ ਉੱਚੇ ਦਰੱਖਤ 'ਤੇ ਚੜ੍ਹ ਗਿਆ। ਇਸ ਦੇ ਨਾਲ ਹੀ ਉਕਤ ਵਿਅਕਤੀ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗਿਆ ਕਿ ਉਸ ਦਾ ਬੇਟਾ ਨਸ਼ੇ ਦਾ ਸੇਵਨ ਕਰਦਾ ਹੈ, ਅਖੀਰ ਉਸ ਨੂੰ ਨਸ਼ਾ ਕੌਣ ਦਿੰਦਾ ਹੈ, ਉਸ ਦਾ ਨਾਂ ਦੱਸ ਦਿਓ ਨਹੀਂ ਤਾਂ ਉਹ ਦਰੱਖਤ ਤੋਂ ਛਾਲ ਮਾਰ ਦੇਵੇਗਾ।
ਇਸ ਤੋਂ ਬਾਅਦ ਲੋਕ ਉੱਥੇ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਲੈ ਗਈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿਮਾਚਲੀ ਕੁੜੀ ਨੇ ਰੋਂਦੇ ਹੋਏ ਭਰਾ ਨੂੰ ਕੀਤਾ ਫੋਨ, 'ਮੈਨੂੰ ਬਚਾ ਲਓ ਪਲੀਜ਼'
NEXT STORY