ਅੰਮ੍ਰਿਤਸਰ-ਅੰਮ੍ਰਿਤਸਰ 'ਚ ਪਿਓ ਨਾਲ ਝਗੜਾ ਕਰ ਰਹੇ ਵਿਅਕਤੀਆਂ ਨੂੰ ਰੋਕਣ ਲਈ ਜਦੋਂ ਕੁੜੀ ਅੱਗੇ ਆਈ ਤਾਂ ਦੋਸ਼ੀਆਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਏ। ਜਾਣਕਾਰੀ ਮੁਤਾਬਕ ਕਲੇਰ ਘੁਮਾਣ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਮੁਲਜ਼ਮ ਗੁਰਮੇਜ ਸਿੰਘ, ਰਛਪਾਲ ਸਿੰਘ ਅਤੇ ਗੁਰਪ੍ਰਤਾਪ ਸਿੰਘ ਉਸ ਦੇ ਪਿਤਾ ਨਾਲ ਝਗੜਾ ਕਰ ਰਹੇ ਸਨ।
ਜਦੋਂ ਉਹ ਆਪਣੇ ਪਿਤਾ ਨੂੰ ਦੋਸ਼ੀਆਂ ਨੂੰ ਛੁਡਾਉਣ ਲਈ ਅੱਗੇ ਆਈ ਤਾਂ ਦੋਸ਼ੀਆਂ ਨੇ ਪਿਤਾ ਦੇ ਸਾਹਮਣੇ ਹੀ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਦੀ ਇੱਜ਼ਤ ਦੇ ਖਿਲਾਫ ਗਲਤ ਭਾਸ਼ਾ ਦੀ ਵਰਤੋਂ ਕੀਤੀ ਅਤੇ ਦੌੜ ਗਏ। ਫਿਲਹਾਲ ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
...ਤਾਂ ਸ਼ਮਸ਼ਾਨਘਾਟ ਦੇ 40 ਫੁੱਟ ਉੱਚੇ ਦਰਖੱਤ 'ਤੇ ਚੜ੍ਹ ਗਿਆ ਇਹ ਸ਼ਖਸ (ਤਸਵੀਰਾਂ)
NEXT STORY