ਤਰਨਤਾਰਨ-ਕਣਕ ਦੀ ਫਸਲ ਦੀ ਖਰੀਦ ਨਾ ਹੋਣ ਕਾਰਨ ਤਰਨਤਾਰਨ ਮੰਡੀ ਦੇ ਆੜਤੀਏ ਅਤੇ ਪੱਲੇਦਾਰ ਜਦੋਂ ਕੱਪੜੇ ਉਤਾਰ ਨੇ ਨਾਅਰੇਬਾਜ਼ੀ ਕਰਕੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਰਹੇ ਸਨ ਤਾਂ ਇਕ ਕਾਰ ਡਰਾਈਵਰ ਨੇ ਜ਼ਬਰੀ ਕਾਰ ਕੱਢਣ ਦੀ ਕੋਸ਼ਿਸ਼ ਕੀਤੀ।
ਜਦੋਂ ਉਸ ਨੂੰ ਰੋਕਿਆ ਗਿਆ ਤਾਂ ਗੁੱਸੇ 'ਚ ਕਾਰ ਵਾਲੇ ਵਲੋਂ ਕਾਰ ਬੈਕ ਗੇਅਰ ਲਾਉਣ ਨਾਲ ਪਿੱਛੇ ਖੜ੍ਹੇ ਸਾਰੇ ਲੋਕ ਉਸ ਦੀ ਲਪੇਟ 'ਚ ਆ ਗਏ। ਇਸ ਤੋਂ ਬਾਅਦ ਧਰਨਾ ਕਾਰੀਆਂ ਨੇ ਕਾਰ ਦੀ ਭੰਨਤੋੜ ਕੀਤੀ ਅਤੇ ਕਾਰ ਡਰਾਈਵਰ ਦੀ ਕੁੱਟਮਾਰ ਕੀਤ।
ਇੰਨਾ ਹੀ ਨਹੀਂ ਇਕ ਟੈਂਪੂ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਦੂਜੇ ਪਾਸੇ ਡੀ. ਐੱਸ. ਪੀ. ਨੇ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾਇਆ, ਜਦੋਂ ਕਿ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਮੰਡੀ 'ਚ ਕਣਕ ਦੀ ਖਰੀਦ ਕਰਨ ਲਈ ਕੋਈ ਵੀ ਅਧਿਕਾਰੀ ਨਹੀਂ ਆ ਰਿਹਾ, ਜਿਸ ਨਾਲ ਕਿਸਾਨਾਂ ਅਤੇ ਪੱਲੇਦਾਰਾਂ ਦਾ ਬੁਰਾ ਹਾਲ ਹੈ।
ਪਿਓ ਸਾਹਮਣੇ ਪਾੜੇ ਕੁੜੀ ਦੇ ਕੱਪੜੇ, ਉੱਚੀ-ਉੱਚੀ ਕੱਢੀਆਂ ਅਸ਼ਲੀਲ ਗਾਲ੍ਹਾਂ
NEXT STORY