ਅਬੋਹਰ : ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਸਥਿਤ ਸੀਮਾ ਸੁਰੱਖਿਆ ਬਲ ਦੇ ਮੁੱਖ ਦਫਤਰ 'ਚ ਨਿਯੁਕਤ ਇਕ ਜਵਾਨ ਵਲੋਂ ਆਪਣੇ ਸਾਥੀ ਦਾ ਨਾਬਲਿਗ ਧੀ ਨਾਲ ਸ਼ਰਮਨਾਕ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਦੇ ਦੋਸ਼ੀ ਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਐਸ.ਐਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਮੁੱਖ ਦਫਤਰ ਨਿਵਾਸੀ ਰੀਟਾ (ਪਤਨੀ ਕਾਂਸਟੇਬਲ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੋਸ਼ ਲਗਾਇਆ ਕਿ ਇਥੋਂ ਦੇ ਹੀ ਰਹਿਣ ਵਾਲੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਸਬ ਇੰਸਕੈਟਰ/ਸਟੈਨੋ ਰਜਨੀਸ਼ ਕੁਮਾਰ ਨੇ ਉਸ ਦੀ 12 ਸਾਲਾਂ ਧੀ ਨੂੰ ਵਰਗਲਾ ਕੇ ਆਪਣੇ ਕਵਾਟਰ 'ਚ ਬੁਲਾ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਯਤਨ ਕੀਤਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਬੱਚੀ ਉਥੋਂ ਨਿਕਲ ਕੇ ਘਰ ਪਹੁੰਚੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਇਹ ਸ਼ਰਮਨਾਕ ਕਾਰਾ ਸਾਹਮਣੇ ਆਇਆ।
ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੱਡੀ ਚੜ੍ਹਾਉਣ ਵਾਲੇ ਦਾ ਚੜ੍ਹਿਆ ਕੁਟਾਪਾ (ਵੀਡੀਓ)
NEXT STORY