ਗੁਰਦਾਸਪੁਰ (ਵਿਨੋਦ) - ਇਕ ਵਾਰ ਫਿਰ ਤੇਜ਼ ਰਫਤਾਰ ਦੋ ਘਰਾਂ ਦੇ ਉਜਾੜੇ ਦਾ ਕਾਰਨ ਬਣੀ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਗੁਰਦਾਸਪੁਰ-ਕਲਾਨੌਰ ਸੜਕ 'ਤੇ ਮੋਟਰਸਾਈਕਲ ਤੇ ਵਿਆਹ ਵਾਲੇ ਰੱਥ ਵਿਚ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ 3 ਲੋਕਾਂ 'ਚੋਂ 2 ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਡੀ. ਐੱਸ. ਪੀ. ਪ੍ਰਹਿਲਾਦ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਤੇ ਵਿਆਹ ਵਾਲੇ ਰਥ ਨੂੰ ਕਬਜ਼ੇ 'ਚ ਲੈ ਲਿਆ। ਜਾਣਕਾਰੀ ਅਨੁਸਾਰ ਸਵੇਰੇ ਮੋਟਰਸਾਈਕਲ 'ਤੇ ਸਵਾਰ ਬੌਬੀ ਮਸੀਹ ਪੁੱਤਰ ਮੀਰ ਮਸੀਹ, ਬਿੱਟੂ ਮਸੀਹ ਪੁੱਤਰ ਫੀਕਾ ਮਸੀਹ ਅਤੇ ਜੇਮਸ ਮਸੀਹ ਪੁੱਤਰ ਲਿਆਸ ਮਸੀਹ ਤਿੰਨੇ ਵਾਸੀ ਧਰਮਕੋਟ ਜੋੜਾ ਛੱਤਰਾਂ ਤੋਂ ਗੁਰਦਾਸਪੁਰ ਜਾ ਰਹੇ ਸੀ। ਜਦੋਂ ਨਬੀਪੁਰ ਪਿੰਡ ਤੋਂ ਕੁਝ ਪਿੱਛੇ ਸੀ ਤਾਂ ਵਿਆਹ ਵਾਲੇ ਰੱਥ ਦੇ ਪਿੱਛੇ ਤੇਜ਼ ਗਤੀ ਨਾਲ ਟੱਕਰ ਹੋ ਗਈ। ਜਿਸ ਨਾਲ ਬੌਬੀ ਮਸੀਹ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 108 ਨੰ. ਐਂਬੂਲੈਂਸ ਦੀ ਮਦਦ ਨਾਲ ਬਿੱਟੂ ਮਸੀਹ ਅਤੇ ਜੇਮਸ ਮਸੀਹ ਨੂੰ ਸਿਵਲ ਹਸਪਤਾਲ ਪਹੁੰਚਿਆ ਗਿਆ ਜਿਥੇ ਬਿੱਟੂ ਮਸੀਹ ਦੀ ਮੌਤ ਹੋ ਗਈ ਜਦਕਿ ਜੇਮਸ ਦਾ ਇਲਾਜ ਚੱਲ ਰਿਹਾ ਹੈ।
ੁਪ੍ਰਤੱਖਦਰਸ਼ੀਆਂ ਮੁਤਾਬਕ ਮੋਟਰਸਾਈਕਲ ਬਹੁਤ ਤੇਜ਼ ਗਤੀ ਨਾਲ ਆ ਰਿਹਾ ਸੀ ਰੱਥ ਦੇ ਪਿੱਛੇ ਆ ਕੇ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਟੱਕਰ ਨਾਲ ਰੱਥ ਦੇ ਪਿੱਛੇ ਦਾ ਹਿੱਸਾ ਵੀ ਕਾਫ਼ੀ ਨੁਕਸਾਨਿਆ ਗਿਆ। ਰਥ ਚਾਲਕ ਜੋਗਿੰਦਰ ਮਸੀਹ ਪੁੱਤਰ ਬਾਲ-ਬਾਲ ਬਚ ਗਿਆ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਪ੍ਰਹਲਾਦ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਵਿਆਹ ਵਾਲੇ ਰਥ ਨੂੰ ਕਬਜ਼ੇ 'ਚ ਲੈ ਲਿਆ।
ਚਾਵਾਂ ਨਾਲ ਲਿਆਂਦੀ ਨੂੰਹਰਾਣੀ ਨੇ ਚਾੜ੍ਹਿਆ ਚੰਨ, ਖੂਨ ਨਾਲ ਰੰਗੇ ਚੂੜੇ ਵਾਲੇ ਹੱਥ
NEXT STORY