ਮੰਡੀ ਬਰੀਵਾਲਾ (ਰਾਜਿੰਦਰਪਾਲ)-ਖੁਸ਼ੀਆਂ ਅਤੇ ਚਾਵਾਂ ਨਾਲ ਕੁਝ ਦਿਨ ਪਹਿਲਾਂ ਲਿਆਂਦੀ ਨੂੰਹਰਾਣੀ ਨੇ ਆਪਣੇ ਹੀ ਸੁਹਾਗ ਦੇ ਖੂਨ ਨਾਲ ਚੂੜੇ ਵਾਲੇ ਹੱਥ ਰੰਗ ਲਏ। ਅਸਲ 'ਚ ਉਕਤ ਕੁੜੀ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਹੋਇਆ ਸੀ ਅਤੇ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਕੁੜੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਮਰਾੜ੍ਹ ਕਲਾਂ ਦੇ ਮ੍ਰਿਤਕ ਮੰਗਲ ਸਿੰਘ ਦਾ ਵਿਆਹ 29 ਮਾਰਚ ਨੂੰ ਲਖਵੀਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਚੂਹੜ ਚੱਕ ਜ਼ਿਲਾ ਫਿਰੋਜ਼ਪੁਰ ਨਾਲ ਹੋਇਆ ਅਤੇ ਲਖਵੀਰ ਕੌਰ 31 ਮਾਰਚ ਨੂੰ ਆਪਣੇ ਪੇਕੇ ਪਿੰਡ ਵਾਪਸ ਚਲੀ ਗਈ। 5 ਅਪ੍ਰੈਲ ਨੂੰ ਮ੍ਰਿਤਕ ਮੰਗਲ ਸਿੰਘ ਤੇ ਉਸਦੇ ਪਰਿਵਾਰ ਵਾਲੇ ਲਖਵੀਰ ਕੌਰ ਨੂੰ ਸਹੁਰੇ ਪਿੰਡ ਮਰਾੜ੍ਹ ਕਲਾਂ ਲੈ ਆਏ।
5 ਅਪ੍ਰੈਲ ਦੀ ਸ਼ਾਮ ਨੂੰ ਹੀ ਮੰਗਲ ਸਿੰਘ ਆਪਣੇ ਮੋਟਰਸਾਈਕਲ 'ਤੇ ਘਰੋਂ ਬਿਨਾਂ ਦੱਸੇ ਚਲਾ ਗਿਆ। ਮੰਗਲ ਸਿੰਘ ਦਾ ਮੋਟਰਸਾਈਕਲ ਬਾਜਾ ਮਰਾੜ੍ਹ ਕੋਲ ਜੌੜੀਆਂ ਨਹਿਰਾਂ ਦੀ ਵਿਚਕਾਰਲੀ ਪਟੜੀ ਤੋਂ ਮਿਲਿਆ। ਇਸ ਤੋਂ ਬਾਅਦ ਥਾਣਾ ਬਰੀਵਾਲਾ ਪੁਲਸ ਨੂੰ 11 ਅਪ੍ਰੈਲ ਨੂੰ ਮੰਗਲ ਸਿੰਘ ਦੀ ਲਾਸ਼ ਪਿੰਡ ਜੰਡਵਾਲਾ ਰਾਜਸਥਾਨ ਦੀ ਨਹਿਰ 'ਚ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਖੱਬੀ ਲੱਤ ਟੁੱਟਣ ਤੋਂ ਇਲਾਵਾ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ।
ਪੁਲਸ ਨੇ ਇਸ ਦੀ ਜਾਂਚ ਬਰੀਕੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਇਸ ਕੇਸ 'ਚ ਲਖਬੀਰ ਕੌਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਲਖਬੀਰ ਕੌਰ ਨੇ ਦੱਸਿਆ ਕਿ ਸੁਖਦੀਪ ਸਿੰਘ ਨਾਲ ਉਸ ਦੇ ਪ੍ਰੇਮ ਸੰਬੰਧ ਸਨ ਅਤੇ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਲਖਬੀਰ ਦੇ ਪਰਿਵਾਰ ਵਾਲਿਆਂ ਨੇ ਜ਼ਬਰਦਸਤੀ ਉਸ ਦਾ ਵਿਆਹ ਮੰਗਲ ਸਿੰਘ ਨਾਲ ਕਰ ਦਿੱਤਾ।
ਇਸ ਤੋਂ ਬਾਅਦ ਲਖਬੀਰ ਦੇ ਕਹਿਣ 'ਤੇ ਹੀ ਉਸ ਦੇ ਪ੍ਰੇਮੀ ਸੁਖਦੀਪ ਸਿੰਘ ਅਤੇ ਉਸਦੇ ਦੋਸਤਾਂ ਨਾਲ ਮੰਗਲ ਸਿੰਘ ਨੂੰ ਸਮੇਤ ਮੋਟਰਸਾਈਕਲ ਅਗਵਾ ਕਰ ਲਿਆ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ। ਫਿਲਹਾਲ ਇਸ ਮਾਮਲੇ ਦਾ ਚੌਥਾ ਮੁਲਜ਼ਮ ਸੰਦੀਪ ਸਿੰਘ ਪੁੱਤਰ ਦਿਆਲਾ ਸਿੰਘ ਪੁਲਸ ਗ੍ਰਿਫਤ ਤੋਂ ਬਾਹਰ ਹੈ।
ਐਸਾ ਚੜ੍ਹਿਆ ਹੈਵਾਨੀਅਤ ਦਾ ਰੰਗ, ਸਾਥੀ ਦੀ ਧੀ 'ਤੇ ਡੋਲ ਗਿਆ ਜਵਾਨ ਦਾ ਮਨ
NEXT STORY