ਅੰਮ੍ਰਿਤਸਰ-ਮੌਤ ਦਾ ਮੰਜ਼ਰ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਜਦੋਂ ਨੇਪਾਲ ਦੇ ਭੂਚਾਲ 'ਚੋਂ ਬਚ ਕੇ ਆਏ ਲੋਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਤਾਂ ਆਪਣਿਆਂ ਨੂੰ ਜੱਫੀਆਂ ਪਾ ਕੇ ਉੱਚੀ-ਉੱਚੀ ਰੋਣ ਲੱਗ ਪਏ। ਨੇਪਾਲ ਤੋਂ ਵਾਪਸ ਆਏ 8 ਲੋਕਾਂ ਨੇ ਦੱਸਿਆ ਕਿ ਉਹ ਪਸ਼ੂਪਤੀ ਨਾਥ ਮੱਥਾ ਟੇਕਣ ਗਏ ਸੀ ਅਤੇ ਰੱਬ ਦੀ ਕਿਰਪਾ ਨਾਲ ਸਹੀ-ਸਲਾਮਤ ਵਾਪਸ ਆ ਗਏ ਹਨ।
ਨੇਪਾਲ ਤੋਂ ਵਾਪਸ ਆਏ ਨਰੇਸ਼ ਸ਼ਰਮਾ ਨੇ ਦੱਸਿਆ ਕਿ ਭੂਚਾਲ ਨਾਲ ਉੱਥੇ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉੱਥੇ ਦੂਜੇ ਪਾਸੇ ਨੇਪਾਲ ਭੂਚਾਲ 'ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸਕੂਲ ਦੇ ਬੱਚਿਆਂ ਨੇ ਮੋਮਬੱਤੀਆਂ ਜਲਾ ਕੇ ਪ੍ਰਾਰਥਨਾ ਕੀਤੀ ਅਤੇ ਪਾਠ ਕੀਤਾ।
ਜਿਸ ਰੱਥ 'ਤੇ ਸ਼ਗਨਾਂ ਦੀ ਖੁਸ਼ੀਆਂ ਮੰਨਦੀਆਂ ਉਹੀ ਬਣਿਆ ਦੋ ਘਰਾਂ ਦੇ ਉਜਾੜੇ ਦਾ ਕਾਰਨ (ਦੇਖੋ ਤਸਵੀਰਾਂ)
NEXT STORY