ਲੁਧਿਆਣਾ (ਕੁਲਵੰਤ)- ਕੈਨੇਡਾ ਭੇਜਣ ਦੇ ਨਾਂ 'ਤੇ ਠੱਗ ਪਤੀ-ਪਤਨੀ ਨੇ ਇਕ ਵਿਅਕਤੀ ਤੋਂ 7 ਲੱਖ ਰੁਪਏ ਵਿਚ ਗੱਲ ਕਰ ਲਈ। ਐਡਵਾਂਸ ਦੇ ਤੌਰ 'ਤੇ ਦੋਵਾਂ ਨੇ ਉਸ ਕੋਲੋਂ 80 ਹਜ਼ਾਰ ਰੁਪਏ ਵੀ ਲੈ ਲਏ, ਕਾਫੀ ਸਮੇਂ ਤੱਕ ਦੋਵਾਂ ਨੇ ਵਿਅਕਤੀ ਲਾਰਾ ਲਗਾਈ ਰੱਖਿਆ, ਨਾ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ, ਜਿਸ ਦੇ ਬਾਅਦ ਸ਼ਿਕਾਇਤ ਥਾਣਾ ਡਵੀਜ਼ਨ ਨੰ. 6 ਵਿਚ ਦਿਤੀ ਗਈ।
ਪੁਲਸ ਨੇ ਅੰਮ੍ਰਿਤਸਰ ਨਿਵਾਸੀ ਰਜਤ ਮਹਾਜਨ ਦੇ ਬਿਆਨਾਂ 'ਤੇ ਦੋਸ਼ੀ ਜੋੜੇ ਜਮਾਲਪੁਰ ਨਿਵਾਸੀ ਜਸਪ੍ਰੀਤ ਕੌਰ ਤੇ ਪ੍ਰਿਤਪਾਲ ਸਿੰਘ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਰਜਤ ਮਹਾਜਨ ਨੇ ਦੋਸ਼ ਲਗਾਇਆ ਕਿ ਉਕਤ ਦੋਸ਼ੀਆਂ ਨੇ ਉਸ ਨਾਲ 7 ਲੱਖ 'ਚ ਕੈਨੇਡਾ ਭੇਜਣ ਦੀ ਗੱਲ ਕਹੀ ਸੀ ਅਤੇ 80 ਹਜ਼ਾਰ ਰੁਪਏ ਉਸ ਨੇ ਅਡਵਾਂਸ ਲੈ ਲਏ ਪਰ ਨਾ ਤਾਂ ਇਨ੍ਹਾਂ ਲੋਕਾਂ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਪਾਸ ਕੀਤੇ।
ਇਸਦੀ ਸ਼ਿਕਾਇਤ 23 ਫਰਵਰੀ 2015 ਨੂੰ ਪੁਲਸ ਵਿਚ ਦਿੱਤੀ। ਏ.ਸੀ. ਪੀ. ਸੈਂਟਰਲ ਵੱਲੋਂ ਜਾਂਚ ਦੇ ਬਾਅਦ ਜੋੜੇ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਕਾਂਗਰਸ ਨੇ ਲੋਕਾਂ ਦਾ ਕੀਤਾ ਘਾਣ : ਅਨਿਲ ਜੋਸ਼ੀ
NEXT STORY