ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਹਿੱਟ ਐਂਡ ਰਨ ਕੇਸ ਕੋਰਟ ਨੇ ਬੁੱਧਵਾਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਹਾਈ ਕੋਰਟ ਨੇ ਉਨ੍ਹਾਂ ਨੂੰ 2 ਦਿਨਾਂ ਦੀ ਬੇਲ ਦੇ ਦਿੱਤੀ ਹੈ ਪਰ ਸਲਮਾਨ ਲਈ ਮੁਸ਼ਕਿਲਾਂ ਅਜੇ ਘੱਟ ਨਹੀਂ ਹੋਈਆਂ ਹਨ। ਅਜੇ ਉਨ੍ਹਾਂ ਖਿਲਾਫ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਕੋਰਟ 'ਚ ਸੁਣਵਾਈ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ 'ਚ ਸਲਮਾਨ 2 ਵਾਰ ਜੇਲ ਵੀ ਜਾ ਚੁੱਕੇ ਹਨ। ਪਹਿਲੀ ਵਾਰ ਅਕਤੂਬਰ 1998 'ਚ ਸਲਮਾਨ ਨੂੰ ਜੋਧਪੁਰ ਜੇਲ ਭੇਜਿਆ ਗਿਆ। ਸਲਮਾਨ ਇਥੇ ਕੈਦੀ ਨੰਬਰ 210 ਦੇ ਰੂਪ 'ਚ ਰਹੇ। ਸਲਮਾਨ ਜਦੋਂ ਜੇਲ 'ਚ ਸਨ, ਉਸ ਦੌਰਾਨ ਉਸ ਦੀ ਗਰਲਫਰੈਂਡ ਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਸਣੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਮਿਲਣ ਪੁੱਜੇ ਸਨ।
ਟੀ. ਵੀ. ਸੀਰੀਅਲ ਨਹੀਂ ਕਰਨਗੇ ਮਾਧਵਨ
NEXT STORY