ਮੁੰਬਈ- ਫਿਲਮ ਅਭਿਨੇਤਾ ਆਰ. ਮਾਧਵਨ ਭਾਵੇਂ ਹੀ ਸਾਲਾਂ ਪਹਿਲਾਂ ਛੋਟੇ ਪਰਦੇ 'ਤੇ ਆਪਣੀ ਪ੍ਰਤਿਭਾ ਦੀ ਪਛਾਣ ਦੇ ਚੁੱਕੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਟੀ. ਵੀ. ਸੀਰੀਅਲਾਂ 'ਚ ਕੰਮ ਨਹੀਂ ਕਰਨਗੇ। ਮਾਧਵਨ ਦੀ 90 ਦੇ ਦਹਾਕੇ 'ਚ ਪ੍ਰਸਾਰਿਤ ਹੋਣ ਵਾਲੇ ਟੀ. ਵੀ. ਸ਼ੋਅ 'ਸੀ ਹਾਕਸ' ਲਈ ਕਾਫੀ ਤਾਰੀਫ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਹ ਟੀ. ਵੀ. ਸੀਰੀਅਲਾਂ 'ਚ ਕੰਮ ਨਹੀਂ ਕਰਨਗੇ। ਉਹ ਜੋ ਕਹਿੰਦੇ ਹਨ, ਉਸ ਨੂੰ ਮਹਿਸੂਸ ਕਰਦੇ ਹਨ। ਇਕ ਫਿਲਮ ਸਟਾਰ ਅਖੀਰ ਫਿਲਮ ਸਟਾਰ ਹੀ ਹੁੰਦਾ ਹੈ।
ਮਾਧਵਨ ਨੇ ਅੱਗੇ ਕਿਹਾ ਕਿ ਉਹ ਟੀ. ਵੀ. 'ਤੇ ਵੀ ਸ਼ਾਨਦਾਰ ਕੰਮ ਕਰਦੇ ਹਨ। ਫਿਲਮਾਂ ਨਾਲੋਂ ਕਿਤੇ ਬਿਹਤਰ ਪਰ ਲੋਕ ਦੇਖਣ ਤੋਂ ਬਾਅਦ ਛੇਤੀ ਹੀ ਭੁੱਲ ਜਾਂਦੇ ਹਨ। ਇਹ ਜ਼ਿਆਦਾ ਪ੍ਰਭਾਵੀ ਨਹੀਂ ਹੁੰਦਾ। ਫਿਲਮ ਤੇ ਟੀ. ਵੀ. ਬਿਲਕੁਲ ਹੀ ਵੱਖਰੇ ਮਾਧਿਅਮ ਹਨ। ਮਾਧਵਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ।
ਹਿੱਟ ਐਂਡ ਰਨ ਕੇਸ 'ਚ ਸਲਮਾਨ ਦੇ ਫੈਸਲੇ ਤੋਂ ਬਾਅਦ ਮੁੰਬਈ 'ਚ ਕਈ ਈਵੈਂਟਸ ਰੱਦ (ਦੇਖੋ ਤਸਵੀਰਾਂ)
NEXT STORY