ਮੁੰਬਈ- ਸਲਮਾਨ ਖਾਨ ਨੂੰ ਹਿੱਟ ਐਂਡ ਰਨ ਕੇਸ 'ਚ 5 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਹਾਈ ਕੋਰਟ ਕੋਲੋਂ 2 ਦਿਨਾਂ ਦੀ ਅੰਤਰਿਮ ਜ਼ਮਾਨਤ ਮਿਲ ਗਈ ਹੈ। ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਲਈ ਫੈਸਲੇ ਤੋਂ ਪਹਿਲਾਂ ਮੰਗਲਵਾਰ ਦਾ ਦਿਨ ਵੀ ਬਹੁਤ ਬੇਚੈਨੀ ਭਰਿਆ ਸੀ। ਖਬਰਾਂ ਮੁਤਾਬਕ ਸਲਮਾਨ ਦੀ ਐਕਸ ਗਰਲਫਰੈਂਡ ਕੈਟਰੀਨਾ ਕੈਫ ਨੇ ਮੰਗਲਵਾਰ ਰਾਤ ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਹਮਦਰਦੀ ਜਤਾਈ।
ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਅਜੇ ਵੀ ਸਲਮਾਨ ਦੀ ਭੈਣ ਅਰਪਿਤਾ ਤੇ ਅਲਵੀਰਾ ਤੇ ਉਨ੍ਹਾਂ ਦੀ ਮਾਂ ਸਲਮਾ ਦੇ ਬਹੁਤ ਕਰੀਬ ਹੈ। ਇਕ ਅੰਗਰੇਜ਼ੀ ਸਾਈਟ ਮੁਤਾਬਕ ਕੈਟਰੀਨਾ ਨੇ ਫੈਸਲੇ ਦੇ ਦਿਨ ਤੋਂ ਪਹਿਲਾਂ ਵਾਲੀ ਰਾਤ ਨੂੰ ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ।
ਜਦੋਂ ਕੈਦੀ ਨੰਬਰ 210 ਬਣੇ ਸਲਮਾਨ ਨੂੰ ਮਿਲਣ ਪੁੱਜੀ ਸੀ ਕੈਟਰੀਨਾ
NEXT STORY