ਅਲੀਗੜ੍ਹ- ਅਲੀਗੜ੍ਹ ਦੇ ਦਲਿਤ ਆਬਾਦੀ ਵਾਲੇ ਮੁਹੱਲਾ ਨਗਲਾ ਤਿਕੋਨਾ 'ਚ ਵੀਰਵਾਰ ਨੂੰ ਦਲਿਤ ਔਰਤ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਦਾ ਕਤਲ ਕਰ ਕੇ ਖੁਦ ਨੂੰ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਔਰਤ ਨੇ ਬੱਚਿਆਂ ਨੂੰ ਇਸ ਬੇਰਹਿਮੀ ਨਾਲ ਮਾਰਿਆ ਕਿ ਪਹਿਲੇ ਉਨ੍ਹਾਂ ਦੇ ਮੂੰਹ 'ਚ ਕੱਪੜੇ ਪਾ ਦਿੱਤੇ ਅਤੇ ਫਿਰ ਉਨ੍ਹਾਂ ਦੇ ਹੱਥਾਂ ਦੀ ਨਾੜੀਆਂ ਕੱਟ ਦਿੱਤੀਆਂ। ਦਿਨ ਭਰ ਕਮਰੇ 'ਚ ਬੰਦ ਬੱਚਿਆਂ ਅਤੇ ਔ੍ਰਤ ਦੇ ਬਾਹਰ ਨਾ ਆਉਣ 'ਤੇ ਸ਼ੱਕ ਹੋਇਆ ਤਾਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾ ਨਜ਼ਾਰਾ ਦੇਖਿਆ। ਖਬਰ 'ਤੇ ਐੱਸ. ਐੱਸ. ਪੀ. ਸਮੇਤ ਉੱਚ ਅਧਿਕਾਰੀ ਪੁੱਜ ਗਏ। ਫੀਲਡ ਯੂਨਿਟ ਨੇ ਵੀ ਸਬੂਤ ਇੱਕਠੇ ਕੀਤੇ ਹਨ। ਦੇਰ ਰਾਤ ਤੱਕ ਪੁਲਸ ਜਾਂਚ 'ਚ ਜੁਟੀ ਹੈ। ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਸੀ। ਨਗਲਾ ਤਿਕੋਨਾ ਵਾਸੀ ਅਮਿਤ ਉਰਫ ਛੋਟੂ ਜਾਟਵ ਨੇ 6 ਸਾਲ ਪਹਿਲਾਂ ਮੁਹੱਲੇ ਦੀ ਰੇਖਾ (26) ਬੇਟੀ ਸ਼ੰਕਰਲਾਲ ਨਾਲ ਪ੍ਰੇਮ ਵਿਆਹ ਕੀਤਾ ਸੀ। ਤਿੰਨ ਭਰਾਵਾਂ 'ਚ ਸਭ ਤੋਂ ਛੋਟਾ ਅਮਿਤ ਪਰਿਵਾਰ ਦੇ ਨਾਲ ਇਕ ਹੀ ਘਰ 'ਚ ਰਹਿੰਦਾ ਹੈ। ਖੁਦ ਹਲਵਾਈ ਦਾ ਕੰਮ ਕਰਦਾ ਹੈ। ਸਵੇਰੇ ਰੋਜ਼ਾਨਾ ਦੀ ਤਰ੍ਹਾਂ ਉਹ ਕੰਮ 'ਤੇ ਚੱਲਾ ਗਿਆ। ਦੁਪਹਿਰ 12 ਵਜੇ ਉਸ ਦੀ ਪਤਨੀ ਨਹਾਉਣ ਅਤੇ ਖਾਣ-ਪੀਣ ਤੋਂ ਬਾਅਦ ਬੇਟੀ ਮੋਨੀ (5), ਬੇਟਾ ਮਯੰਕ (3) ਅਤੇ ਚਿਰਾਗ (2) ਨੂੰ ਲੈ ਕੇ ਆਪਣੇ ਕਮਰੇ 'ਚ ਚੱਲੀ ਗਈ।
ਸ਼ਾਮ 5.30 ਵਜੇ ਤੱਕ ਜਦੋਂ ਅੰਦਰੋਂ ਕੋਈ ਆਹਟ ਨਾ ਹੋਈ ਤਾਂ ਕਾਫੀ ਦੇਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੱਡੀ ਜੇਠਾਣੀ ਨੇ ਛੱਤ 'ਤੇ ਦਰਵਾਜ਼ੇ ਦੇ ਉੱਪਰ ਬਣੇ ਜੰਗਲੇ 'ਚੋਂ ਦੇਖਿਆ ਤਾਂ ਉਸ ਦੀ ਚੀਕ ਨਿਕਲ ਗਈ। ਬਾਅਦ 'ਚ ਰੌਲਾ ਪਾ ਦਿੱਤਾ, ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਰੇਖਾ ਦੀ ਲਾਸ਼ ਰੱਸੀ ਦੇ ਫਾਹੇ ਨਾਲ ਪੱਖੇ 'ਤੇ ਝੂਲ ਰਹੀ ਸੀ। ਤਿੰਨੋਂ ਬੱਚੇ ਬੈੱਡ 'ਤੇ ਮ੍ਰਿਤ ਹਾਲਤ 'ਚ ਪਏ ਸਨ। ਉਨ੍ਹਾਂ ਦੇ ਮੂੰਹ 'ਚ ਕੱਪੜੇ ਪਾਏ ਹੋਏ ਸਨ ਅਤੇ ਹੱਥਾਂ ਦੀਆਂ ਨਾੜੀਆਂ ਤੋਂ ਖੂਨ ਵਹਿ ਰਿਹਾ ਸੀ। ਐੱਸ. ਪੀ. ਜੇ. ਰਵਿੰਦਰ ਗੌੜ ਨੇ ਕਿਹਾ ਕਿ ਹੁਣ ਤੱਕ ਬੱਚਿਆਂ ਦੇ ਕਤਲ ਤੋਂ ਬਾਅਦ ਖੁਦ ਖੁਦਕੁਸ਼ੀ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੈ। ਪਤੀ ਅਤੇ ਸੱਸ ਨੂੰ ਥਾਣੇ ਲਿਜਾ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੇਕੇ ਪੱਖ ਨੂੰ ਵੀ ਥਾਣੇ ਬੁਲਾ ਲਿਆ ਗਿਆ ਹੈ। ਅਜੇ ਵਿਆਹ ਨੂੰ 6 ਸਾਲ ਨਹੀਂ ਹੋਏ, ਇਸ ਲਈ ਕਈ ਕਾਰਨ ਹੋ ਸਕਦੇ ਹਨ। ਉਸ ਅਨੁਸਾਰ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਨੇਪਾਲ ਤੋਂ ਬਾਅਦ ਭੂਚਾਲ ਨਾਲ ਕੰਬ ਗਿਆ ਭਾਰਤ ਦਾ ਇਹ ਖੇਤਰ
NEXT STORY