ਨਵੀਂ ਦਿੱਲੀ— ਨੇਪਾਲ ਅਤੇ ਪਾਪੁਆ ਨਿਊ ਗਿਨੀ ਵਿਚ ਸ਼ੁੱਕਰਵਾਰ ਸਵੇਰ ਨੂੰ ਅੰਡੇਮਾਨ ਨਿਕੋਬਾਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਹਫਤੇ ਪਹਿਲਾਂ ਵੀ ਅੰਡੇਮਾਨ ਵਿਚ ਭੂਚਾਲ ਆਇਆ ਸੀ। ਸ਼ੁੱਕਰਵਾਰ ਨੂੰ ਕਰੀਬ 7 ਵਜ ਕੇ 2 ਮਿੰਟ 'ਤੇ ਭੂਚਾਲ ਦੇ ਇਹ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ।
ਇਕ ਹਫਤੇ ਪਹਿਲਾਂ ਅੰਡੇਮਾਨ ਵਿਚ ਆਏ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਸੀ।
ਵੀਰਵਾਰ ਨੂੰ ਆਸਟ੍ਰੇਲੀਆ ਦੇ ਨੇੜੇ ਪਾਪੁਆ ਨਿਊ ਗਿਨੀ ਵਿਚ ਵੀ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਹ ਇਸ ਇਲਾਕੇ ਵਿਚ ਹਾਲੀਆ ਭੂਚਾਲ ਦੀ ਤੀਜੀ ਘਟਨਾ ਸੀ। ਇਸ ਤੋਂ ਪਹਿਲਾਂ ਮੰਗਲਵਾਰ 5 ਮਈ ਨੂੰ ਪਾਪੁਆ ਨਿਊ ਗਿਨੀ ਦੇ ਤੱਟ 'ਤੇ 7.5 ਦੀ ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ। ਪ੍ਰਸ਼ਾਂਤ ਮਹਾਸਾਗਰ ਸੁਨਾਮੀ ਆਉਣ ਦੀ ਚਿਤਾਵਨੀ ਵੀ ਜਾਰੀ ਕਰ ਚੁੱਕਾ ਹੈ।
ਸਲਮਾਨ ਹੀਰੋ ਹੈ ਅਤੇ ਮੈਂ ਇਕ ਸੰਤ ਤਾਂ ਜ਼ਮਾਨਤ ਨਹੀਂ ਮਿਲੀ- ਆਸਾ ਰਾਮ
NEXT STORY