ਨਵੀਂ ਦਿੱਲੀ- ਸੈਂਡਵਿਚ ਤੋਂ ਲੈ ਕੇ ਟੋਸਟ ਤੱਕ, ਅਸੀਂ ਬਰੈੱਡ ਨੂੰ ਵੱਖ-ਵੱਖ ਤਰ੍ਹਾਂ ਨਾਲ ਖਾਂਦੇ ਹਾਂ। ਨਾਸ਼ਤੇ 'ਚ ਕੁਝ ਨਾ ਮਿਲਿਆ ਤਾਂ ਸਵੇਰੇ ਦੁੱਧ-ਬਰੈੱਡ ਜਾਂ ਚਾਹ-ਬਰੈੱਡ ਹੀ ਲੈ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਬਰੈੱਡ ਤੁਹਾਡੀ ਸਿਹਤ ਲਈ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ। ਆਮਤੌਰ 'ਤੇ ਬਰੈੱਡ 'ਚ ਪੌਸ਼ਟਿਕ ਤੱਤਾਂ ਦੀ ਕਾਫੀ ਘਾਟ ਹੁੰਦੀ ਹੈ। ਖਾਸ ਤੌਰ 'ਤੇ ਵਾਈਟ ਬਰੈੱਡ ਤਾਂ ਇਸ ਮਾਮਲੇ 'ਚ ਬਿਲਕੁੱਲ ਹੀ ਬੇਕਾਰ ਹੁੰਦੀ ਹੈ। ਇਸ ਨਾਲ ਤੁਹਾਨੂੰ ਫਾਈਬਰ ਨਹੀਂ ਮਿਲਦਾ। ਕਣਕ ਨਾਲ ਬਣੀ ਵਾਈਟ ਬਰੈੱਡ ਥੜ੍ਹਾ ਬਿਹਤਰ ਚੋਣ ਹੋ ਸਕਦੀ ਹੈ। ਜੇਕਰ ਤੁਹਾਨੂੰ ਨਿਊਟ੍ਰਿਐਂਟਸ ਚਾਹੀਦੇ ਹਨ ਤਾਂ ਹੋਲ ਗ੍ਰੇਨ ਨਾਲ ਬਣੀ ਬਰੈੱਡ ਹੀ ਠੀਕ ਰਹੇਗੀ।
ਹਮੇਸ਼ਾ ਬਰੈੱਡ 'ਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਤੁਹਾਡੇ ਸਰੀਰ ਦੇ ਸੋਡੀਅਮ ਲੇਵਲ 'ਤੇ ਫਰਕ ਪੈਂਦਾ ਹੈ, ਜੋ ਸਿੱਧਾ ਤੁਹਾਡੇ ਬੀਪੀ ਨਾਲ ਸੰਬੰਧਤ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਬਰੈੱਡ ਖਾਂਦੇ ਹੋ ਤਾਂ ਇਸ ਦੇ ਕਾਰਬੋਹਾਈਡਰੇਟ ਸਾਲਟ, ਰਿਫਾਇੰਡ ਸ਼ੂਗਰ ਅਤੇ ਪ੍ਰਿਜਵਰਟਿਵਸ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਕਦੇ-ਕਦੇ ਖਾਣਾ ਸਹੀ ਹੈ ਅਤੇ ਉਹ ਵੀ ਇਸ ਤਰ੍ਹਾਂ ਨਾਲ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਹੈਲਥੀ ਬਣਿਆ ਜਾ ਸਕੇ, ਜਿਵੇਂ ਵੈੱਜ਼ ਸੈਂਡਵਿਚ ਦੇ ਰੂਪ 'ਚ ਜਾਂ ਫਿਰ ਕਿਸੇ ਹੋਰ ਤਰ੍ਹਾਂ ਨਾਲ। ਕਿਉਂਕਿ ਕੁਝ ਤਰ੍ਹਾਂ ਦੀ ਬਰੈੱਡ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਜਦੋਂ ਤੁਸੀਂ ਅਜਿਹੀ ਬਰੈੱਡ ਖਾਂਦੇ ਹੋ ਤਾਂ ਤੁਹਾਡਾ ਪੇਟ ਨਹੀਂ ਭਰਦਾ, ਇਸ ਲਈ ਇਹ ਭੋਜਨ ਦੀ ਜਗ੍ਹਾ ਨਹੀਂ ਲੈ ਸਕਦੀ।
ਲਾੜੀ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਵਾਪਰ ਗਿਆ ਕਾਂਡ, ਦੇਖ ਗੁਆ ਬੈਠੀ ਸੁਧ-ਬੁੱਧ (ਦੇਖੋ ਤਸਵੀਰਾਂ)
NEXT STORY