ਰਾਂਚੀ- ਪਰਿਵਾਰ ਵਾਲੇ ਪੰਜ ਦਿਨ ਪਹਿਲਾਂ ਘਰ ਵਿਚ ਨਵੀਂ ਵਿਆਹੀ ਨੂੰਹ ਲੈ ਕੇ ਆਏ ਸਨ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਅਤੇ ਘਰ ਦਾ ਹਰ ਜੀਅ ਖੁਸ਼ ਸੀ ਕਿ ਉਨ੍ਹਾਂ ਦੇ ਘਰ ਵਿਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਰਿਸ਼ਤੇਦਾਰਾਂ ਅਤੇ ਗੁਆਂਢੀ ਵਧਾਈਆਂ ਦੇਣ ਲਈ ਆ ਰਹੇ ਸਨ। ਨਵੀਂ ਵਿਆਹੀ ਲਾੜੀ ਨੂੰ ਦੇਖਣ ਲਈ ਘਰ ਵਿਚ ਲੋਕਾਂ ਦੀ ਆਵਾਜਾਈ ਲੱਗੀ ਹੋਈ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖੁਸ਼ੀ ਹੀ ਥੋੜ੍ਹੇ ਹੀ ਦਿਨਾਂ ਦੀ ਹੈ।
ਰਾਂਚੀ ਦੇ ਸੁਖਦੇਵ ਨਗਰ ਥਾਣਾ ਖੇਤਰ ਦੇ ਵਿੱਦਿਆ ਨਗਰ ਵਿਚ ਰਹਿਣ ਵਾਲੇ ਵਿਕਾਸ ਕੁਮਾਰ ਝਾਅ ਨੂੰ 3 ਮਈ ਦੀ ਦੇਰ ਰਾਤ ਲੁੱਟ-ਖੋਹ ਦਾ ਸ਼ਿਕਾਰ ਬਣਾ ਲਿਆ ਗਿਆ। ਬਦਮਾਸ਼ਾਂ ਨੇ ਗੋਲੀ ਮਾਰ ਕੇ ਵਿਕਾਸ ਨੂੰ ਜ਼ਖਮੀ ਕਰ ਦਿੱਤਾ। ਬੁੱਧਵਾਰ ਰਾਤ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪਿਤਾ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਛੋਟੀ ਜਿਹੀ ਗੱਲ 'ਤੇ ਉਨ੍ਹਾਂ ਦੇ ਬੇਟੇ ਦੀ ਹੱਤਿਆ ਕਰ ਦਿੱਤੀ ਜਾਵੇਗੀ। ਵੀਰਵਾਰ ਨੂੰ ਵਿਕਾਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅਜੇ ਤਾਂ ਵਿਆਹ ਨੂੰ ਸਿਰਫ 5 ਦਿਨ ਹੀ ਹੋਏ ਸਨ ਅਤੇ ਨੂੰਹ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ। ਉਸ ਨੂੰ ਕੀ ਪਤਾ ਸੀ ਕਿ ਉਸ ਦਾ ਆਪਣੇ ਪਤੀ ਨਾਲ ਸਾਥ ਸਿਰਫ 5 ਦਿਨਾਂ ਦਾ ਹੀ ਸੀ। ਮੌਤ ਦੀ ਖਬਰ ਸੁਣਦੇ ਹੀ ਉਹ ਸੁੰਨ ਹੋ ਗਈ। ਲਾੜੀ ਦੇ ਮਨ 'ਤੇ ਕੀ ਬੀਤ ਰਹੀ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਘਰ ਵਿਚੋਂ ਵਿਕਾਸ ਸਭ ਤੋਂ ਵੱਡਾ ਸੀ। ਇਕ ਹਫਤੇ ਪਹਿਲਾਂ ਘਰ ਵਿਚ ਖੁਸ਼ੀ ਦਾ ਮਾਹੌਲ ਸੀ ਪਰ ਜਿਵੇਂ ਹੀ ਵਿਕਾਸ ਦੀ ਲਾਸ਼ ਘਰ ਆਈ ਤਾਂ ਚੀਕ-ਚਿਹਾੜਾ ਪੈ ਗਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਪਿਤਾ ਜੋ ਕਿ ਚਾਵਾਂ ਨਾਲ ਆਪਣੇ ਬੇਟੇ ਦਾ ਵਿਆਹ ਦੇ ਕੁਝ ਦਿਨ ਪਹਿਲਾਂ ਭੰਗੜੇ ਪਾ ਰਿਹਾ ਸੀ, ਉਸ ਦੀ ਲਾਸ਼ ਨੂੰ ਦੇਖ ਕੇ ਉਸ ਦੀ ਅੱਖਾਂ 'ਚ ਲਗਾਤਾਰ ਹੰਝੂ ਵਹਿ ਰਹੇ ਸਨ।
ਕੀ ਹੋਇਆ ਸੀ ਵਿਕਾਸ ਨਾਲ-
ਵਿਕਾਸ ਦਾ ਵਿਆਹ 27 ਅਪ੍ਰੈਲ ਨੂੰ ਹੋਇਆ ਸੀ। 29 ਅਪ੍ਰੈਲ ਨੂੰ ਰਿਸੈਪਸ਼ਨ ਸੀ। 3 ਮਈ ਨੂੰ ਉਹ ਪੈਸੇ ਲੈ ਕੇ ਘਰ ਪਰਤ ਰਿਹਾ ਸੀ ਕਿ ਰਾਹ ਵਿਚ ਉਸ ਨੂੰ ਬਦਮਾਸ਼ਾਂ ਨੇ ਘੇਰ ਲਿਆ ਅਤੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਵਿਕਾਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ਰੇਆਮ ਸੜਕ ਦੇ ਅਪਰਾਧੀ ਘਟਨਾਵਾਂ ਅੰਜ਼ਾਮ ਦੇ ਕੇ ਨਿਕਲ ਜਾਂਦੇ ਹਨ ਪੁਰ ਪੁਲਸ ਕੁਝ ਨਹੀਂ ਕਰ ਪਾਉਂਦੀ।
ਸਲਮਾਨ ਖਾਨ ਦੇ ਫੈਨਜ਼ ਲਈ ਚੰਗੀ ਖਬਰ, ਮਿਲੀ ਵੱਡੀ ਰਾਹਤ (ਵੀਡੀਓ)
NEXT STORY