ਮੁੰਬਈ- ਇਨ੍ਹੀਂ ਦਿਨੀਂ ਕਰਾਚੀ ਦੀ ਸ਼ਕੀਰਾ ਨੇ ਖਲਬਲੀ ਮਚਾ ਦਿੱਤੀ ਹੈ। ਉਹ ਸ਼ਾਮ ਅਵਧ ਵਿਚ ਬਤੀਤ ਕਰਦੀ ਹੈ, ਰਾਤਾਂ ਮੁੰਬਈ 'ਚ ਤੇ ਸਵੇਰ ਬਨਾਰਸ ਵਿਚ। ਕਰਾਚੀ ਦੀ ਸ਼ਕੀਨਾ ਭਾਵ ਲਾਰੇਨ ਗੌਟਲੀਬ ਤੇ ਉਸ ਦੀ ਫਿਲਮ 'ਵੈਲਕਮ ਟੂ ਕਰਾਚੀ' ਇਕ ਤੋਂ ਬਾਅਦ ਇਕ ਵਿਵਾਦਾਂ 'ਚ ਉਲਝਦੀ ਜਾ ਰਹੀ ਹੈ। ਹਾਲ ਹੀ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਕਸ਼ਮੀਰ 'ਚ ਇਸ ਸ਼ਕੀਨਾ ਨੇ ਇਕ ਸੁਰੱਖਿਆ ਮੁਲਾਜ਼ਮ ਦੀ ਏ. ਕੇ. 47 ਰਾਈਫਲ ਲੈ ਲਈ ਤੇ ਫੋਟੋ ਖਿੱਚਵਾਈ, ਜਿਹੜੀ ਸਟੈਂਡਰਸ ਆਪ੍ਰੇਟਿੰਗ ਪ੍ਰੋਸੀਜ਼ਰ ਦੀ ਉਲੰਘਣਾ ਹੈ।
ਇਹੀ ਨਹੀਂ, ਫਿਲਮ ਦੇ ਦੋ ਗੀਤ ਵੀ ਰਿਲੀਜ਼ ਹੋਏ ਹਨ, ਜਿਹੜੇ ਬੋਲਾਂ ਕਾਰਨ ਵਿਵਾਦਾਂ ਵਿਚ ਹਨ। ਕਰਾਚੀ ਦੀ ਸ਼ਕੀਰਾ ਗੀਤ 'ਚ ਮੁੰਬਈ ਤੇ ਦਿੱਲੀ ਦੇ ਲੜਕਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਦੋਵਾਂ ਹੀ ਗੀਤਾਂ ਵਿਚ ਲਾਰੇਨ ਦਾ ਹੌਟ ਅੰਦਾਜ਼ ਵੀ ਸਾਹਮਣੇ ਆ ਰਿਹਾ ਹੈ। ਲਾਰੇਨ ਦੀ ਇਹ ਫਿਲਮ 28 ਮਈ ਨੂੰ ਰਿਲੀਜ਼ ਹੋ ਸਕਦੀ ਹੈ।
ਈਦ 'ਤੇ ਰਿਲੀਜ਼ ਹੋਵੇਗੀ ਸਲਮਾਨ ਖਾਨ ਦੀ 'ਬਜਰੰਗੀ ਭਾਈਜਾਨ'
NEXT STORY