ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਦਾ ਕਹਿਣਾ ਹੈ ਕਿ ਸਲਮਾਨ ਖਾਨ ਸਟਾਰਰ ਉਸ ਦੀ ਨਵੀਂ ਫਿਲਮ 'ਬਜਰੰਗੀ ਭਾਈਜਾਨ' ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਮੀਡੀਆ ਦੀਆਂ ਖਬਰਾਂ ਨੂੰ ਰੱਦ ਕੀਤਾ ਕਿ ਫਿਲਮ ਦੀ ਰਿਲੀਜ਼ ਟੱਲ ਗਈ ਹੈ। ਇਸ ਰੋਮਾਂਟਿਗ ਫਿਲਮ ਦੇ ਆਖਰੀ ਪੜਾਅ ਦੀ ਸ਼ੂਟਿੰਗ ਲਈ ਇਥੇ ਮੌਜੂਦ ਕਬੀਰ ਨੇ ਜੁਲਾਈ 'ਚ ਫਿਲਮ ਰਿਲੀਜ਼ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ 'ਬਜਰੰਗੀ ਭਾਈਜਾਨ' ਪੱਕਾ ਇਸ ਈਦ 'ਤੇ ਹੀ ਰਿਲੀਜ਼ ਹੋ ਰਹੀ ਹੈ।
ਮੀਡੀਆ 'ਚ ਆਈਆਂ ਖਬਰਾਂ ਗਲਤ ਹਨ। ਇਸ ਫਿਲਮ 'ਚ ਕਰੀਨਾ ਕਪੂਰ ਅਤੇ ਨਵਾਜੂਦੀਨ ਸਿੱਦਿਕੀ ਦੀਆਂ ਵੀ ਮੁੱਖ ਭੂਮਿਕਾਵਾਂ ਹਨ।
ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਸਲਮਾਨ ਨੇ ਕਿਹਾ...
NEXT STORY