ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਹਮ' ਦੇ 'ਜੁੰਮਾ-ਚੁੰਮਾ' ਨਾਲ ਰਾਤੋ-ਰਾਤ ਮਸ਼ਹੂਰ ਹੋਈ ਅਭਿਨੇਤਰੀ ਕਿਮੀ ਕਾਟਕਰ ਦਾ ਜਨਮ 11 ਦਸੰਬਰ 1965 ਨੂੰ ਮੁੰਬਈ 'ਚ ਹੋਇਆ ਸੀ। ਕਿਮੀ ਨੇ ਬਾਲੀਵੁੱਡ ਅਭਿਨੇਤਰੀ ਦੇ ਨਾਲ ਹੋਣ ਵਾਲੇ ਸ਼ੋਸ਼ਣ ਨੂੰ ਆਧਾਰ ਬਣਾ ਕੇ ਫਿਲਮ ਇੰਡਸਟਰੀ ਛੱਡ ਦਿੱਤੀ ਸੀ। ਸਾਲ 1992 'ਚ ਰਿਲੀਜ਼ ਫਿਲਮ 'ਹਮਲਾ' ਉਸ ਦੀ ਆਖਰੀ ਫਿਲਮ ਸੀ। ਇਸ ਨੇ 80-90 ਦੇ ਦਹਾਕੇ 'ਚ ਕਾਫੀ ਸੁਰਖੀਆਂ ਬਟੋਰੀਆਂ ਹਨ ਪਰ ਅਚਾਨਕ ਹੀ ਇਹ ਅਭਿਨੇਤਰੀ ਇੰਡਸਟਰੀ 'ਚੋਂ ਗਾਇਬ ਹੋ ਗਈ।
ਕਿਮੀ ਕਾਟਕਰ ਨੂੰ ਫਿਲਮ ਇੰਡਸਟਰੀ 'ਚ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ। ਉਸ ਨੇ ਬਾਲੀਵੁੱਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਫਿਲਮ ਇੰਡਸਟਰੀ ਤੋਂ ਪਰੇਸ਼ਾਨ ਹੋ ਕੇ ਜਾ ਰਹੀ ਹਾਂ ਅਤੇ ਐਕਟਿੰਗ ਕਰਕੇ ਅੱਕ ਚੁੱਕੀ ਹਾਂ। ਕਿਮੀ ਨੇ ਫਿਲਮ ਇੰਡਸਟਰੀ 'ਚ ਅਭਿਨੇਤਰੀ ਹੋਣ ਦੇ ਨਾਲ-ਨਾਲ ਹੋਣ ਵਾਲੇ ਸ਼ੋਸ਼ਣ 'ਤੇ ਵੀ ਸਵਾਲ ਉਠਾਏ ਸਨ। ਕਿਮੀ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਇਸ ਸਮਾਜ 'ਚ ਫੀਮੇਲ ਕਲਾਕਾਰ ਦੇ ਮੁਕਾਬਲੇ ਮੇਲ ਅਭਿਨੇਤਰੀ ਨੂੰ ਜ਼ਿਆਦਾ ਤਰਜੀਹ ਦਿੱਤੇ ਜਾਣ ਨਾਲ ਸੜਨ ਹੋਣ ਲੱਗੀ ਹੈ ਇਸੇ ਕਾਰਨ ਉਹ ਬਾਲੀਵੁੱਡ ਨੂੰ ਅਲਵਿਦਾ ਕਹਿ ਰਹੀ ਹੈ।
ਕਿਮੀ ਕਾਟਕਰ ਦਾ ਫਿਲਮੀ ਸਫਰ 80 ਦੇ ਦਹਾਕੇ ਤੋਂ ਲੈ ਕੇ ਸ਼ੁਰੂਆਤੀ ਕੁਝ ਸਾਲਾਂ ਤੱਕ ਰਿਹਾ। ਕਿਮੀ ਕਾਟਕਰ ਨੇ ਸਾਲ 1985 'ਚ ਫਿਲਮ 'ਪੱਥਰ ਦਿਲ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਸੇ ਸਾਲ ਉਹ ਫਿਲਮ 'ਟਾਰਜਨ' 'ਚ ਨਜ਼ਰ ਆਈ। 'ਟਾਰਜਨ' 'ਚ ਕਿਮੀ ਦੇ ਨਾਲ ਹੇਮੰਤ ਬਿਰਜੇ ਸਨ। ਫਿਲਮ ਦੇ ਬੋਲਡ ਸੀਨਜ਼ ਨੇ ਕਿਮੀ ਨੂੰ ਕਾਫੀ ਲੋਕਪ੍ਰਸਿੱਧੀ ਦਿਵਾਈ। ਉਸ ਦੇ ਫਿਲਮੀ ਕੈਰੀਅਰ 'ਚ 'ਵਰਦੀ', 'ਮਰਦ ਕੀ ਜੁਬਾਨ', 'ਮੇਰਾ ਲਹੂ', 'ਗੈਰ ਕਾਨੂੰਨੀ', 'ਸ਼ੇਰਦਿਲ' ਵਰਗੀਆ ਹਿੱਟ ਫਿਲਮਾਂ ਸ਼ਾਮਲ ਹਨ। ਕਿਮੀ ਨੇ ਪੁਣੇ ਦੇ ਫੋਟੋਗ੍ਰਾਫਰ ਅਤੇ ਐਡ ਫਿਲਮ ਨਿਰਮਾਤਾ ਸ਼ਾਂਤੁਨ ਸ਼ੋਰੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਉਸ ਨੇ ਬਾਲੀਵੁੱਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਸੀ। 1990 ਤੋਂ ਬਾਅਦ ਉਹ ਅਚਾਨਕ ਫਿਲਮੀ ਦੁਨੀਆ ਤੋਂ ਗਾਇਬ ਹੋ ਗਈ ਸੀ।
ਦੀਪਿਕਾ ਦੀ ਸਫਲਤਾ ਤੋਂ ਇਸ ਅਦਾਕਾਰਾ ਨੂੰ ਹੋ ਰਹੀ ਹੈ ਸੜਨ (ਦੇਖੋ ਤਸਵੀਰਾਂ)
NEXT STORY