ਮੁੰਬਈ- ਬਾਲੀਵੁੱਡ ਸਿਤਾਰਿਆਂ 'ਚ ਇਕ- ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਇਕ ਆਮ ਗੱਲ ਹੈ ਪਰ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਪ੍ਰੇਸ਼ਾਨ ਹੈ। ਇਸ ਦਾ ਕਾਰਨ ਹੈ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਫਿਲਮ 'ਪੀਕੂ' ਦੇ ਲਈ ਮਿਲ ਰਹੀ ਤਾਰੀਫ। ਇਹ ਫਿਲਮ ਕਿਸੇ ਸਮੇਂ 'ਚ ਪਰਿਣੀਤੀ ਨੂੰ ਹੀ ਆਫਰ ਕੀਤੀ ਗਈ ਸੀ।
ਸੁਜੀਤ ਸਰਕਾਰ ਦੀ ਫਿਲਮ 'ਪੀਕੂ' ਦੀ ਸਫਲਤਾ 'ਤੇ ਕਿਸੇ ਨੂੰ ਤਕਲੀਫ ਹੈ ਤਾਂ ਉਹ ਨਾਂ ਹੈ ਅਦਾਕਾਰਾ ਪਰਿਣੀਤੀ ਚੋਪੜਾ। ਉਹ ਇਨ੍ਹੀਂ ਦਿਨੀਂ ਆਪਣੇ ਦੋਸਤਾਂ ਨਾਲ ਬੋਲਦੀ ਨਜ਼ਰ ਆ ਰਹੀ ਹੈ ਕਿ ਜਿਸ ਰੋਲ ਨੂੰ ਲੈ ਕੇ ਦੀਪਿਕਾ ਪਾਦੁਕੋਣ ਨੂੰ ਤਾਰੀਫ ਮਿਲ ਰਹੀ ਹੈ ਉਹ ਰੋਲ ਪਰਿਣੀਤੀ ਨੂੰ ਵੀ ਆਫਰ ਹੋਇਆ ਸੀ ਫਿਰ ਪਤਾ ਨਹੀਂ ਉਸ ਨੇ ਕਿਸ ਤਰ੍ਹਾਂ ਇਹ ਮੌਕਾ ਛੱਡ ਦਿੱਤਾ। ਸੂਤਰਾਂ ਨੇ ਦੱਸਿਆ ਕਿ ਕਈ ਬਾਲੀਵੁੱਡ ਸਿਤਾਰਿਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਮੈਗਾਸਟਾਰ ਅਮਿਤਾਭ ਬੱਚਨ ਦੇ ਨਾਲ ਸਕ੍ਰੀਨ ਸ਼ੇਅਰ ਕਰ ਸਕਣ ਅਤੇ ਪਰਿਣੀਤੀ ਇਸ ਤੋਂ ਵੱਖ ਨਹੀਂ ਹੈ ਪਰ ਪਰਿਣੀਤੀ ਚਾਹ ਕੇ ਵੀ ਅਜਿਹਾ ਨਹੀਂ ਕਰ ਪਾਈ, ਕਿਉਂਕਿ ਉਹ ਵੱਡੇ ਬੈਨਰ ਦੇ ਨਾਲ ਕੀਤੇ ਗਏ ਕਾਨਟਰੈਕ ਨਾਲ ਬੱਝੀ ਹੋਈ ਸੀ। ਪਰਿਣੀਤੀ ਨੂੰ ਉਸ ਬੈਨਰ ਦੇ ਪ੍ਰਾਜੈਕਟ ਦਾ ਹਿੱਸਾ ਬਣਨਾ ਸੀ।
OMG! ਰਿਹਾਨਾ ਨੇ ਇਸ ਐਡ 'ਚ ਕਰ ਦਿੱਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ (ਦੇਖੋ ਤਸਵੀਰਾਂ)
NEXT STORY