ਮੁੰਬਈ- ਟੈਲੀਵਿਜ਼ਨ ਦੀ ਦੁਨੀਆ ਦੇ ਸਿਤਾਰੇ ਅੱਜ ਘਰ-ਘਰ 'ਚ ਜਾਣੇ ਜਾਂਦੇ ਹਨ। ਉਹ ਆਪਣੇ ਸ਼ੋਅਜ਼ ਰਾਹੀਂ ਮੋਟੀ ਕਮਾਈ ਤਾਂ ਕਰਦੇ ਹੀ ਹਨ ਪਰ ਉਹ ਪਾਰਟੀਆਂ, ਵਿਆਹ, ਜਾਂ ਸਮਾਜਿਕ ਕੰਮਾਂ ਰਾਹੀਂ ਵੀ ਵਧੀਆ ਕਮਾਈ ਕਰ ਲੈਂਦੇ ਹਨ। ਇਸ ਕਮਾਈ ਨੂੰ ਉਨ੍ਹਾਂ ਦੀ ਐਕਸਟ੍ਰਾ ਇਮਕਮ ਮੰਨਿਆ ਜਾਂਦਾ ਹੈ। ਇਸ ਬਾਰੇ ਈਵੈਂਟ ਮੈਨੇਜਮੈਂਟ ਕੰਪਨੀ ਡ੍ਰੀਮਜ਼ ਈਵੈਂਟ ਐਂਡ ਆਈਡਿਆਜ਼ ਦੇ ਫਾਊਂਡਰ ਨੇ ਇਕ ਵਾਰ ਕਿਹਾ ਸੀ ਕਿ ਛੋਟੇ ਪਰਦੇ ਦੇ ਸਿਤਾਰੇ ਕਾਫੀ ਮਸ਼ਹੂਰ ਹਨ। ਕਈ ਅਭਿਨੇਤਾ ਕੈਸ਼ ਪੈਸੇ ਲੈਣ 'ਚ ਵਿਸ਼ਵਾਸ ਰੱਖਦੇ ਹਨ। ਜੇਕਰ ਚੈੱਕ ਰਾਹੀਂ ਪੇਮੈਂਟ ਕੀਤੀ ਜਾਂਦੀ ਹੈ ਤਾਂ ਉਸ 'ਚ ਸਰਵਿਸ ਟੈਕਸ ਵੀ ਜੋੜ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਟ੍ਰੇਵਲਿੰਗ ਅਤੇ ਰਹਿਣ ਦਾ ਖਰਚਾ ਆਰਗੇਨਾਈਜ਼ਰ ਦਾ ਹੁੰਦਾ ਹੈ। ਤਿਊਹਾਰਾਂ ਅਤੇ ਨਿਊ ਈਅਰ ਦੇ ਮੌਕੇ 'ਤੇ ਇਨ੍ਹਾਂ ਸਿਤਾਰਿਆਂ ਦੇ ਫੀਸ ਅਕਸਰ ਵੱਧ ਜਾਂਦੀ ਹੈ ਅਤੇ ਅਜਿਹੇ 'ਚ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਬੁੱਕ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਟੀਵੀ ਦੇ ਮਸ਼ਹੂਰ ਸਿਤਾਰਿਆਂ ਦੀ ਫੀਸ ਬਾਰੇ ਹੀ ਦੱਸਣ ਜਾ ਰਹੇ ਹਾਂ ਜੋ ਕਿ ਉਹ ਈਵੈਂਟਸ ਦੌਰਾਨ ਲੈਂਦੇ ਹਨ।
ਸ਼ਵੇਤਾ ਤਿਵਾਰੀ- ਖਬਰਾਂ ਅਨੁਸਾਰ ਸ਼ਵੇਤਾ ਤਿਵਾਰੀ ਪਬਲਿਕ ਈਵੈਂਟ ਲਈ 2 ਲੱਖ ਰੁਪਏ ਲੈਂਦੀ ਹੈ ਪਰ ਜੇਕਰ ਉਸ ਨੂੰ ਕਿਸੇ ਵਿਆਹ, ਖਾਸ ਤੌਰ 'ਤੇ ਕਿਸੇ ਮਹਿੰਦੀ ਸੈਰੇਮਨੀ ਜਾਂ ਸੰਗੀਤ ਸੈਰੇਮਨੀ 'ਚ ਡਾਂਸ ਪਰਫਾਰਮੈਂਸ ਦੇਣੀ ਹੋਵੇ ਤਾਂ ਉਸ ਦੀ ਫੀਸ ਵੱਧ ਕੇ 3-4 ਲੱਖ ਰੁਪਏ ਹੋ ਜਾਂਦੀ ਹੈ।
ਕਪਿਲ ਸ਼ਰਮਾ- ਕਪਿਲ ਸ਼ਰਮਾ 45 ਮਿੰਟ ਜਾਂ ਇਕ ਘੰਟੇ ਦੇ ਲਾਈਵ ਸ਼ੋਅ ਲਈ 50-60 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਉਹ ਪਬਲਿਕ ਈਵੈਂਟ ਲਈ 20 ਲੱਖ ਤੋਂ ਵੱਧ ਰਕਮ ਵਸੂਲ ਕਰਦੇ ਹਨ।
ਅੰਕਿਤਾ ਲੋਖੰਡੇ- ਇਸ ਨੂੰ ਸ਼ੋਅ 'ਪਵਿੱਤਰ ਰਿਸ਼ਤਾ' ਲਈ ਜਾਣਿਆ ਜਾਂਦਾ ਹੈ। ਉਹ ਇਸ ਸ਼ੋਅ 'ਚ ਇਕ ਐਪੀਸੋਡ ਲਈ ਤਕਰੀਬਨ 70 ਹਜ਼ਾਰ ਰੁਪਏ ਲੈਂਦੀ ਸੀ। ਜੇਕਰ ਪਬਲਿਕ ਈਵੈਂਟ ਦੀ ਗੱਲ ਕੀਤੀ ਜਾਵੇ ਤਾਂ ਉਹ ਤਕਰੀਬਨ 3 ਲੱਖ ਰੁਪਏ ਵਸੂਲ ਕਰਦੀ ਹੈ।
ਦੀਪਿਕਾ ਸਿੰਘ- ਸੰਧਿਆ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਭਿਨੇਤਰੀ ਦੀਪਿਕਾ ਸਿੰਘ ਪਬਲਿਕ ਈਵੈਂਟ ਲਈ 3 ਲੱਖ ਰੁਪਏ ਲੈਂਦੀ ਹੈ ਅਤੇ ਜੇਕਰ ਉਸ ਨੂੰ ਕਿਸੇ ਈਵੈਂਟ 'ਚ ਡਾਂਸ ਪਰਫਾਰਮੈਂਸ ਦੇਣੀ ਹੋਵੇ ਤਾਂ ਉਹ 5 ਲੱਖ ਵਸੂਲ ਕਰਦੀ ਹੈ।
ਦਿਸ਼ਾ ਵਾਕਾਨੀ- ਇਹ ਅਭਿਨੇਤਰੀ ਵੀ ਪਬਲਿਕ ਈਵੈਂਟ ਲਈ 3 ਤੋਂ 5 ਲੱਖ ਵਸੂਲ ਕਰਦੀ ਹੈ।
ਦ੍ਰਿਸ਼ਟੀ ਧਾਮੀ- ਇਹ ਅਭਿਨੇਤਰੀ ਈਵੈਂਟ ਲਈ ਤਕਰੀਬਨ 6 ਤੋਂ 8 ਲੱਖ ਰੁਪਏ ਵਸੂਲ ਕਰਦੀ ਹੈ।
ਰਸ਼ਿਮ ਦੇਸਾਈ- ਇਹ ਅਭਿਨੇਤਰੀ ਕਿਸੇ ਪਬਲਿਕ ਈਵੈਂਟ 'ਚ ਡਾਂਸ ਪਰਫਾਰਮੈਂਸ ਲਈ 1.5 ਲੱਖ ਰੁਪਏ ਲੈਂਦੀ ਹੈ। ਇੰਨਾ ਹੀ ਨਹੀਂ ਜੇਕਰ ਇਸ ਨੂੰ ਕਿਸੇ ਬਰਾਂਡ ਦਾ ਅੰਬੈਸਡਰ ਬਣਾਇਆ ਜਾਂਦਾ ਹੈ ਤਾਂ ਉਸ ਦੀ ਫੀਸ 5 ਲੱਖ ਰੁਪਏ ਹੋ ਜਾਂਦੀ ਹੈ।
ਭਵਿਅ ਗਾਂਧੀ- 'ਤਾਰਕ ਮੇਹਤਾ ਕਾ ਉਲਟਾ ਚਸ਼ਮਾ' 'ਚ ਟੱਪੂ ਦੇ ਰੋਲ ਨਾਲ ਮਸ਼ਹੂਰ ਹੋ ਚੁੱਕੇ ਭਵਿਅ ਬਰਥ ਡੇ ਪਾਰਟੀਜ਼, ਉਦਘਾਟਨ ਆਦਿ ਈਵੈਂਟਸ 'ਚ ਸ਼ਾਮਲ ਹੁੰਦੇ ਹਨ, ਜਿਸ ਦੇ ਲਈ ਉਹ 1.5 ਤੋਂ 2 ਲੱਖ ਰੁਪਏ ਵਸੂਲ ਕਰਦੇ ਹਨ।
ਦਿਲੀਪ ਜੋਸ਼ੀ- ਦਿਲੀਪ ਜੋਸ਼ੀ ਨੂੰ ਨਰਾਤਿਆਂ ਦੌਰਾਨ ਵਿਦੇਸ਼ੀ ਪ੍ਰਸ਼ੰਸਕਾਂ ਵਲੋਂ ਬੁਲਾਇਆ ਜਾਂਦਾ ਹੈ। ਉਹ ਇਕ ਘੰਟੇ ਲਈ ਤਕਰੀਬਨ 12 ਲੱਖ ਵਸੂਲ ਕਰਦੇ ਹਨ।
ਮੋਹਿਤ ਰੈਨਾ- ਅਭਿਨੇਤਾ ਮੋਹਿਤ ਰੈਨਾ ਪਬਲਿਕ ਈਵੈਂਟ ਲਈ 30 ਲੱਖ ਰੁਪਏ ਵਸੂਲ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਇਕ ਪੰਜਾਬੀ ਵਿਆਹ 'ਚ ਸ਼ਿਰਕਤ ਹੋਣ ਲਈ ਕਿਹਾ ਗਿਆ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਅੱਧੇ ਘੰਟੇ ਲਈ ਇੰਨੀ ਰਕਮ ਵਸੂਲ ਕੀਤੀ ਸੀ।
ਮਾਤਾ-ਪਿਤਾ ਤੋਂ ਵੱਧ ਲਾਈਮਲਾਈਟ 'ਚ ਰਹਿੰਦੇ ਹਨ ਇਨ੍ਹਾਂ ਸੈਲੀਬ੍ਰਿਟੀਜ਼ ਦੇ ਬੱਚੇ (ਦੇਖੋ ਤਸਵੀਰਾਂ)
NEXT STORY