ਮੁੰਬਈ- ਬਾਲੀਵੁੱਡ ਸੈਲੀਬ੍ਰਿਟੀਜ਼ ਹਮੇਸ਼ਾ ਆਪਣੇ ਬੱਚਿਆਂ ਨਾਲ ਕਈ ਈਵੈਂਟਸ 'ਤੇ ਸਪੌਟ ਕੀਤੇ ਜਾਂਦੇ ਹਨ। ਕਈ ਈਵੈਂਟਸ ਦੌਰਾਨ ਸਿਤਾਰੇ ਆਪਣੇ ਬੱਚਿਆਂ ਨਾਲ ਟਾਈਮ ਬਤੀਤ ਕਰਦੇ ਹੋਏ ਵੀ ਨਜ਼ਰ ਆ ਚੁੱਕੇ ਹਨ। ਤੁਹਾਨੂੰ ਦੱਸ ਦਈਏ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਦੀ ਬੇਟੀ ਆਰਾਧਿਆ, ਸ਼ਾਹਰੁਖ ਦਾ ਬੇਟਾ ਅਬਰਾਮ, ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਬੇਟਾ ਵਿਆਨ ਅਤੇ ਆਮਿਰ ਖਾਨ ਦਾ ਬੇਟਾ ਆਜ਼ਾਦ ਹੁਣ ਵੱਡੇ ਹੋ ਗਏ ਹਨ। ਇਨ੍ਹਾਂ ਸਟਾਰ ਕਿਡਸ ਦੇ ਵੱਡੇ ਹੋਣ ਦੇ ਬਾਵਜੂਦ ਵੀ ਇਹ ਸਿਤਾਰੇ ਜਿੱਥੇ ਵੀ ਜਾਂਦੇ ਹਨ ਆਪਣੇ ਬੱਚਿਆਂ ਨੂੰ ਗੋਦ 'ਚ ਲਏ ਦਿਖਾਈ ਦਿੰਦੇ ਹਨ। ਐਸ਼ਵਰਿਆ ਰਾਏ ਬੱਚਨ ਕਈ ਵਾਰ ਆਰਾਧਿਆ ਬੱਚਨ ਨੂੰ ਗੋਦ 'ਚ ਲਏ ਨਜ਼ਰ ਆ ਚੁੱਕੀ ਹੈ। ਇਸੇ ਤਰ੍ਹਾਂ ਹੀ ਕਈ ਹੋਰ ਸਿਤਾਰੇ ਵੀ ਹਨ ਜੋ ਹਮੇਸ਼ਾ ਆਪਣੇ ਬੱਚਿਆਂ ਨੂੰ ਗੋਦ 'ਚ ਲਏ ਦਿਖਦੇ ਹਨ। ਇਨ੍ਹਾਂ ਸਿਤਾਰਿਆਂ 'ਚ ਸ਼ਾਹਰੁਖ ਖਾਨ, ਟਵਿੰਕਲ ਖੰਨਾ, ਲਾਰਾ ਦੱਤਾ, ਮਲਾਇਕਾ ਅਰੋੜਾ ਖਾਨ, ਅਰਜੁਨ ਰਾਮਪਾਲ ਆਦਿ ਸ਼ਾਮਲ ਹਨ। ਇਨ੍ਹਾਂ ਸਿਤਾਰਿਆਂ ਦੇ ਬੱਚੇ ਇਨ੍ਹਾਂ ਨਾਲੋਂ ਵੱਧ ਲਾਈਮਲਾਈਟ 'ਚ ਰਹਿੰਦੇ ਹਨ।
ਟੀਵੀ ਦੀ ਸੰਸਕਾਰੀ ਨੂੰਹ ਦਿਵਯਾਂਕਾ ਦੀਆਂ ਦੇਖੋ ਕੁਝ ਹੌਟ ਤਸਵੀਰਾਂ
NEXT STORY