ਮੁੰਬਈ- ਪੋਰਨ ਇੰਡਸਟਰੀ 'ਚੋਂ ਆਈ ਸੰਨੀ ਲਿਓਨ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਇਕ ਵੱਖਰੀ ਪਛਾਣ ਬਣਾ ਲਈ ਹੈ। ਉਸ ਨੇ ਬਾਲੀਵੁੱਡ 'ਚ ਆਪਣਾ ਮੁਕਾਮ ਤਾਂ ਹਾਸਲ ਕਰ ਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੇ ਪਾਸਟ ਕਾਰਨ ਹੀ ਸੰਨੀ ਲਿਓਨ ਦੇ ਨਾਨਕੇ ਉਸ ਨਾਲ ਬੇਹੱਦ ਨਾਰਾਜ਼ ਹਨ। ਇਸ ਦੇ ਪ੍ਰਤੀ ਸੰਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਜੋ ਵੀ ਫੈਸਲੇ ਕੀਤੇ ਹਨ ਉਸ ਕਰਕੇ ਨਾਨਕੇ ਵਾਲੇ ਉਸ ਨਾਲ ਨਾਰਾਜ਼ ਹਨ। ਸੰਨੀ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਕਰਦੇ ਹਨ।
ਜ਼ਿਕਰਯੋਗ ਹੈ ਕਿ ਸੰਨੀ ਲਿਓਨ ਦੇ ਪਿਤਾ ਚੰਡੀਗੜ੍ਹ ਦੇ ਸਨ ਅਤੇ ਉਸ ਦੀ ਮਾਂ ਹਿਮਾਚਲ ਦੇ ਸਿਰਮੌਰ ਜਿਲਾ ਦੇ ਹੈੱਡਕੁਆਰਟਰ ਨਾਹਨ ਤੋਂ ਸੀ। ਸੰਨੀ ਨੇ ਦੱਸਿਆ, ''ਮੇਰੇ ਪਿਤਾ ਮੈਨੂੰ ਬਚਪਨ 'ਚ ਇਥੇ ਲੈ ਕੇ ਆਉਂਦੇ ਸਨ। ਮੇਰਾ ਨਾਹਨ ਸ਼ਹਿਰ 'ਚ ਅਤੀਤ ਬੀਤਿਆ ਹੈ। ਮੈਂ ਆਖਰੀ ਵਾਰ ਆਪਣੀ ਮਾਂ ਦੇ ਦਿਹਾਂਤ ਸਾਲ 2009 ਨੂੰ ਇਸ ਸ਼ਹਿਰ 'ਚ ਆਈ ਸੀ। ਇਸ ਸ਼ਹਿਰ ਨਾਲ ਮਾਂ ਦਾ ਸੰਬੰਧ ਹੋਣ ਕਾਰਨ ਮੇਰਾ ਇਥੇ ਆਉਣ ਦਾ ਦਿਲ ਕਰਦਾ ਹੈ। ਮੈਂ ਇਥੇ ਆਪਣੇ ਪਤੀ ਨਾਲ ਆਉਣਾ ਚਾਹੁੰਦੀ ਹਾਂ।'' ਵਿਦੇਸ਼ 'ਚ ਰਹਿਣ ਬਾਰੇ ਸੰਨੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਉਸ ਦੇ ਜਨਮ ਤੋਂ ਪਹਿਲਾਂ ਹੀ ਕੈਨੇਡਾ ਚਲੇ ਗਏ ਸਨ। ਸੰਨੀ ਹਿਮਾਚਲ ਨੂੰ ਲੈ ਕੇ ਕਾਫੀ ਉਤਸ਼ਾਹਤ ਹੈ ਅਤੇ ਉਹ ਇਥੇ ਛੁੱਟੀਆਂ ਬਤੀਤ ਕਰਨਾ ਚਾਹੁੰਦੀ ਹੈ।
ਮਾਡਲ ਦੀ ਸ਼ਰਮਨਾਕ ਤੇ ਅਜੀਬ ਹਰਕਤ ਆਈ ਸਾਹਮਣੇ, ਕੈਮਰੇ ਸਾਹਮਣੇ ਹੀ... (ਵੀਡੀਓ)
NEXT STORY