ਮੁੰਬਈ- 'ਬੀਏ ਪਾਸ' ਫਿਲਮ 'ਚ ਮੁੱਖ ਕਿਰਦਾਰ ਅਦਾ ਕਰ ਚੁੱਕੀ ਸ਼ਿਖਾ ਜੋਸ਼ੀ ਨੇ ਪਿਛਲੇ ਦਿਨੀਂ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਤਿੰਨ ਘੰਟੋ ਪਹਿਲਾਂ ਸ਼ਿਖਾ ਨੇ ਫੇਸਬੁੱਕ ਪੇਜ਼ 'ਤੇ ਕੁਝ ਪੋਸਟ ਕੀਤਾ ਸੀ। ਇਕ ਰਿਪੋਰਟ ਮੁਤਾਬਕ ਜਿਸ ਘਰ 'ਚ ਸ਼ਿਖਾ ਰਹਿ ਰਹੀ ਸੀ ਉਸ ਦੀ ਮਾਲਕਨ ਅਤੇ ਸ਼ਿਖਾ ਦੀ ਦੋਸਤ ਮਧੁ ਭਾਰਤੀ ਨੇ ਕਿਹਾ ਕਿ ਉਹ ਉਸ ਰਾਤ ਸੁੱਤੀ ਨਹੀਂ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਰੇਸ਼ਾਨ ਸ਼ਿਖਾ ਨੇ ਆਪਣੀ ਪਸੰਦੀਦਾ ਰਮ ਓਲਡ ਮੋਂਕ ਨਾਲ ਚਿਲਡ ਵਾਰਟ ਦਾ ਪੈੱਗ ਲਿਆ। ਉਸ ਨੇ ਭਾਰਤੀ ਨੂੰ ਆਪਣੀ ਬੈਚੇਨੀ ਬਾਰੇ ਵੀ ਦੱਸਿਆ। ਉਸ ਰਾਤ ਭਾਰਤੀ ਨੇ ਦੇਖਿਆ ਕਿ ਸ਼ਿਖਾ ਕੁਝ ਖਾਂਦੇ-ਖਾਂਦੇ ਆਪਣੇ ਲੈਪਟੌਪ ਨੂੰ ਦੇਖ ਰਹੀ ਸੀ। ਤਕਰੀਬਨ 1.30 ਵਜੇ ਸ਼ਿਖਾ ਨੇ ਆਪਣਾ ਫੇਸਬੁੱਕ ਕਵਰ ਪੇਜ਼ ਬਦਲਿਆ ਅਤੇ ਆਪਣੇ ਮਾਤਾ-ਪਿਤਾ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਲਗਾ ਦਿੱਤੀ ਸੀ।
ਕੁਝ ਸਮੇਂ ਬਾਅਦ ਉਸ ਨੇ ਫੇਸਬੁੱਕ ਪੇਜ਼ 'ਤੇ ਲਿਖਿਆ, ''ਮੈਂ ਆਪਣਾ ਬਚਪਨ ਫਿਰ ਤੋਂ ਜਿਊਣਾ ਚਾਹੁੰਦੀ ਹਾਂ...ਜਦ ਮੇਰਾ ਪਰਿਵਾਰ ਹੀ ਮੇਰੀ ਪੂਰੀ ਦੁਨੀਆ ਸੀ... ਅਤੇ ਹੁਣ ਪੂਰੀ ਦੁਨੀਆ ਮੇਰੀ ਫੈਮਿਲੀ ਹੈ।'' ਇਸ ਤੋਂ 3 ਘੰਟੇ ਬਾਅਦ ਹੀ ਭਾਰਤੀ ਨੇ ਸ਼ਿਖਾ ਨੂੰ ਬਾਥਰੂਮ 'ਚ ਖੂਨ ਨਾਲ ਭਰੀ ਦੇਖਿਆ ਅਤੇ ਉਸ ਦੀ ਗਰਦਨ ਇਕ ਪਾਸੇ ਝੁੱਕੀ ਹੋਈ ਸੀ। ਉਸ ਦੀ ਗਰਦਨ 'ਤੇ ਪਏ ਨਿਸ਼ਾਨਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਉਸ ਨੇ ਗਲਾ ਵੱਢਣ ਲਈ ਕਈ ਵਾਰ ਕੋਸ਼ਿਸ਼ ਕੀਤੀ ਹੋਵੇਗੀ। ਤੁਹਾਨੂੰ ਦੱਸ ਦਈਏ ਸ਼ਿਖਾ ਜੋਸ਼ੀ ਨੇ ਫਿਲਮ 'ਬੀਏ ਪਾਸ' 'ਚ ਕਾਫੀ ਬੋਲਡ ਸੀਨਜ਼ ਦਿੱਤੇ ਸਨ। ਇਹ ਫਿਲਮ ਤਾਂ ਜ਼ਿਆਦਾ ਹਿੱਟ ਨਾ ਹੋ ਸਕੀ ਪਰ ਆਪਣੇ ਬੋਲਡ ਸੀਨਜ਼ ਕਾਰਨ ਉਹ ਕਾਫੀ ਸੁਰਖੀਆਂ 'ਚ ਆ ਗਈ ਸੀ।
ਕਸਰਤ ਕਰਦੇ ਜੈਕਲੀਨ ਨੇ ਦਿਖਾਈ ਮਦਮਸਤ ਅਦਾ (ਦੇਖੋ ਤਸਵੀਰਾਂ)
NEXT STORY