ਮੁੰਬਈ- ਸੁਪਰ ਮਾਡਲ ਟੇਸ ਹਾਲੀਡੇ ਆਪਣੇ ਪਲੱਸ ਸਾਈਜ਼ ਕਾਰਨ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਪੀਪਲ ਮੈਗਜ਼ੀਨ ਲਈ ਬੇਹੱਦ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਬਣ ਗਈ ਹੈ। ਟੇਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਸਾਈਜ਼ ਕਾਰਨ ਕਈ ਵਾਰ ਰਿਜੈਕਟ ਕਰ ਦਿੱਤਾ ਗਿਆ ਪਰ ਫਿਰ ਵੀ ਉਸ ਨੇ ਹਾਰ ਨਾ ਮੰਨੀ। ਉਸ ਨੂੰ ਹੁਣ ਮਾਡਲਿੰਗ ਦੇ ਵਧੀਆ ਆਫਰ ਮਿਲ ਰਹੇ ਹਨ। ਉਹ ਫੋਟੋਸ਼ੂਟ ਲਈ ਲੰਡਨ, ਨਿਊਯਾਰਕ ਸਮੇਤ ਹੋਰ ਕਈ ਦੇਸ਼ਾਂ 'ਚ ਘੁੰਮ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
Virel Video : ਸ਼ਾਹਰੁਖ-ਸਲਮਾਨ ਨੇ ਉਡਾਇਆ ਇਕ-ਦੂਜੇ ਦਾ ਖੁੱਲ੍ਹ ਕੇ ਮਜ਼ਾਕ
NEXT STORY