ਮੁੰਬਈ- ਸ਼ਾਹਰੁਖ ਖਾਨ ਤੇ ਸਲਮਾਨ ਖਾਨ ਹੁਣ ਚੰਗੇ ਦੋਸਤ ਬਣ ਗਏ ਹਨ। ਭਾਵੇਂ ਅਰਪਿਤਾ ਖਾਨ ਦਾ ਵਿਆਹ ਹੋਵੇ ਜਾਂ ਸਲਮਾਨ ਖਾਨ ਨੂੰ ਜੇਲ ਤੋਂ ਬਾਅਦ ਬੇਲ ਮਿਲਣ ਦਾ ਬਹਾਨਾ। ਸ਼ਾਹਰੁਖ ਨੇ ਸਲਮਾਨ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਸੁੱਖ 'ਚ ਸਾਥ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਹਜੇ ਵੀ ਕਾਮੇਡੀ ਲਈ ਇਸਤੇਮਾਲ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਦੀ ਇਕ ਵੀਡੀਓ ਯੂਟਿਊਬ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਨਕਲੀ ਸਲਮਾਨ ਤੇ ਸ਼ਾਹਰੁਖ ਰੈਪ ਅੰਦਾਜ਼ 'ਚ ਇਕ-ਦੂਜੇ ਦਾ ਮਜ਼ਾਕ ਉਡਾ ਰਹੇ ਹਨ।
ਵੀਡੀਓ 'ਚ ਸਲਮਾਨ ਨੇ ਸ਼ਾਹਰੁਖ ਦੀਆਂ ਫਲਾਪ ਫਿਲਮਾਂ ਨੂੰ ਟਾਰਗੇਟ ਕੀਤਾ ਹੈ। ਦੂਜੇ ਪਾਸੇ ਸ਼ਾਹਰੁਖ ਨੇ ਸਲਮਾਨ ਦੀ ਫਲਾਪ ਲਵ ਲਾਈਫ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਤੁਸੀਂ ਖੁਦ ਦੇਖੋ ਇਹ ਵੀਡੀਓ ਤੇ ਜਾਣੋ ਸ਼ਾਹਰੁਖ ਤੇ ਸਲਮਾਨ ਕਿਵੇਂ ਕਰ ਰਹੇ ਹਨ ਇਕ-ਦੂਜੇ ਦੀ ਬੇਇੱਜ਼ਤੀ।
ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਤੋਂ ਉੱਡਿਆ ਆਲੀਆ ਦਾ ਮਜ਼ਾਕ (ਵੀਡੀਓ)
NEXT STORY