ਮੁੰਬਈ- ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫਿਲਮ ਏ. ਬੀ. ਸੀ. ਡੀ. 2 'ਚ ਰੈਪ ਕੀਤਾ ਹੈ ਪਰ ਉਸ ਦਾ ਕਹਿਣਾ ਹੈ ਕਿ ਭਵਿੱਖ ਵਿਚ ਰੈਪਰ ਬਣਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਵਰੁਣ ਮੰਗਲਵਾਰ ਨੂੰ ਆਪਣੀ ਫਿਲਮ ਦਾ ਪ੍ਰਚਾਰ ਕਰਨ ਲਈ ਇਕ ਰੇਡੀਓ ਸਟੇਸ਼ਨ ਪੁੱਜੇ ਸਨ, ਜਿਥੇ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਕਦੇ ਭਵਿੱਖ 'ਚ ਰੈਪਰ ਬਣੇਗਾ?
ਜਵਾਬ 'ਚ ਵਰੁਣ ਨੇ ਕਿਹਾ ਕਿ ਨਹੀਂ, ਅਜਿਹਾ ਕੁਝ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਰੈਪ ਗਾਉਣ ਦਾ ਇਕ ਤਰੀਕਾ ਹੈ। ਉਸ ਨੇ ਹੰਪਟੀ ਸ਼ਰਮਾ ਕੀ ਦੁਲਹਨੀਆ ਦੌਰਾਨ ਸਚਿਨ-ਜਿਗਰ ਨਾਲ ਕੰਮ ਕੀਤਾ ਸੀ। ਏ. ਬੀ. ਸੀ. ਡੀ. 2 'ਚ ਡੀ ਸੋਲਜ਼ਰਜ਼ ਨੇ ਰੈਪ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਹੈ।
'ਜਜ਼ਬਾ' ਨੂੰ ਮਿਲ ਰਿਹਾ ਹੁੰਗਾਰਾ ਐਸ਼ਵਰਿਆ ਨੂੰ ਲੱਗ ਰਿਹੈ ਵਧੀਆ
NEXT STORY