ਮੁੰਬਈ- ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਇਸ ਗੱਲ ਤੋਂ ਹੈਰਾਨ ਹੈ ਕਿ ਉਸ ਦੀ ਅਗਾਮੀ ਫਿਲਮ ਜਜ਼ਬਾ ਨੂੰ ਲੈ ਕੇ ਨਾ ਸਿਰਫ ਭਾਰਤ, ਸਗੋਂ ਫਰਾਂਸ ਵਿਚ ਵੀ ਲੋਕਾਂ ਦੀ ਰੁਚੀ ਹੈ। ਐਸ਼ਵਰਿਆ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹੈ ਤੇ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਦਰਸ਼ਕ ਉਸ ਦੀ ਫਿਲਮ 'ਚ ਰੁਚੀ ਦਿਖਾ ਰਹੇ ਹਨ। ਐਸ਼ਵਰਿਆ ਇਸ ਸਮੇਂ ਲੋਰੀਅਲ ਪੈਰਿਸ ਬ੍ਰਾਂਡ ਦੀ ਭਾਰਤੀ ਅੰਬੈਸਡਰ ਦੇ ਰੂਪ 'ਚ 68ਵੇਂ ਕਾਨਸ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਹੈ।
ਕਾਨਸ ਤੋਂ ਇਥੇ ਮੀਡੀਆ ਨਾਲ ਵੀਡੀਓ ਗੱਲਬਾਤ 'ਚ ਐਸ਼ਵਰਿਆ ਸੰਜੇ ਗੁਪਤਾ ਵਲੋਂ ਡਾਇਰੈਕਟ ਜਜ਼ਬਾ ਲਈ ਦਰਸ਼ਕਾਂ ਤੋਂ ਮਿਲ ਰਹੀ ਪ੍ਰਤੀਕਿਰਿਆ ਨੂੰ ਸ਼ੇਅਰ ਕਰਕੇ ਬਹੁਤ ਖੁਸ਼ ਸੀ। ਜਜ਼ਬਾ 'ਚ ਇਰਫਾਨ ਖਾਨ, ਸ਼ਬਾਨਾ ਆਜ਼ਮੀ ਤੇ ਅਨੁਪਮ ਖੇਰ ਵੀ ਮੁੱਖ ਭੂਮਿਕਾ ਵਿਚ ਹਨ। ਐਸ਼ਵਰਿਆ ਨੇ ਕਿਹਾ ਕਿ ਕਲਾਕਾਰ ਦੇ ਰੂਪ 'ਚ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਲੋਕ ਸਾਡੀ ਫਿਲਮ ਦੇਖਣ ਤੇ ਇਸ ਦੀ ਤਾਰੀਫ ਕਰਨ। ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਇਹ ਦੇਖ ਕੇ ਚੰਗਾ ਲੱਗਾ ਕਿ ਲੋਕਾਂ ਨੂੰ ਉਨ੍ਹਾਂ ਦੀ ਫਿਲਮ ਦਾ ਪਹਿਲਾ ਪੋਸਟਰ ਪਸੰਦ ਆਇਆ ਹੈ।
ਲਓ ਜੀ! ਇਕੱਠੇ ਰਹਿ ਰਹੇ ਹਨ ਰਿਤਿਕ ਤੇ ਸੁਜ਼ੈਨ, ਇਸ ਸ਼ਖਸ ਨੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)
NEXT STORY